ਭਾਜਪਾ ਨੇਤਾ 'ਤੇ ਔਰਤ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

Thursday, Jun 27, 2019 - 09:26 AM (IST)

ਭਾਜਪਾ ਨੇਤਾ 'ਤੇ ਔਰਤ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

ਅੰਮ੍ਰਿਤਸਰ (ਮਹਿੰਦਰ) : 2 ਦਿਨ ਪਹਿਲਾਂ ਸਥਾਨਕ ਬੱਸ ਸਟੈਂਡ ਨੇੜੇ ਕੋਟ ਆਤਮਾ ਸਿੰਘ ਇਲਾਕੇ 'ਚ ਭਾਜਪਾ ਨੇਤਾ ਜੁਗਲ ਮਹਾਜਨ 'ਤੇ ਇਕ ਔਰਤ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਆਪਣੇ-ਆਪ ਨੂੰ ਪਤੀ ਅਤੇ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ ਕਰਨ ਦਾ ਦਾਅਵਾ ਕਰਨ ਵਾਲੀ ਔਰਤ ਭਾਜਪਾ ਨੇਤਾ ਜੁਗਲ ਮਹਾਜਨ ਦੇ ਬਚਾਅ 'ਚ ਬੁੱਧਵਾਰ ਨੂੰ ਮੀਡੀਆ ਦੇ ਸਾਹਮਣੇ ਆ ਪਹੁੰਚੀ। ਉਸ ਦਾ ਕਹਿਣਾ ਸੀ ਕਿ ਦੁਕਾਨ ਦਾ ਮਾਲਕ ਜਿਸ ਨੂੰ ਭਾਜਪਾ ਨੇਤਾ ਦੱਸਿਆ ਜਾ ਰਿਹਾ ਹੈ, ਜੇਕਰ ਉਹ ਦੁਕਾਨ ਤੋਂ ਬਾਹਰ ਆ ਕੇ ਉਸ ਨੂੰ ਨਹੀਂ ਬਚਾਉਂਦਾ ਤਾਂ ਬਿਨਾਂ ਬੁਲਾਏ ਅਚਾਨਕ ਉਥੇ ਪਹੁੰਚੀ ਮਾਸੀ-ਸੱਸ ਅਤੇ ਮਾਸੜ-ਸਹੁਰਾ ਉਸ ਦੀ ਕੁੱਟਮਾਰ ਕਰਦੇ ਰਹਿੰਦੇ। 

ਦੱਸ ਦੇਈਏ ਕਿ 24 ਜੂਨ ਸੋਮਵਾਰ ਨੂੰ ਸਨੇਹ ਲਤਾ (ਮਾਸੀ ਦੀ ਸੱਸ) ਨੇ ਇਕ ਸਮਾਜ ਸੇਵਿਕਾ ਦੀ ਹਾਜ਼ਰੀ 'ਚ ਦੋਸ਼ ਲਾਇਆ ਸੀ ਕਿ ਉਸ ਦੀ ਭੈਣ ਦੀ ਨੂੰਹ ਰੌਬਿਨ ਦਾ ਆਪਣੇ ਪਤੀ ਨਾਲ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਉਹ ਆਪਣੀ ਭੈਣ ਦੇ ਕਹਿਣ 'ਤੇ ਰੌਬਿਨ ਨੂੰ ਸਮਝਾਉਣ ਕੋਟ ਆਤਮਾ ਸਿੰਘ ਰਾਮ ਬਾਗ ਖੇਤਰ 'ਚ ਇਕ ਜੇ. ਕੇ. ਇੰਟਰਪ੍ਰਾਈਜ਼ਜ਼ ਨਾਂ ਦੀ ਇਕ ਦੁਕਾਨ 'ਤੇ ਗਈ ਸੀ, ਜਿਥੇ ਦੁਕਾਨ ਮਾਲਕ ਨੇ ਉਨ੍ਹਾਂ ਦੇ ਭੈੜੇ ਵਿਵਹਾਰ ਕਰਨ ਦੇ ਨਾਲ-ਨਾਲ ਉਸ ਨੂੰ ਥੱਪੜ ਜੜ ਦਿੱਤੇ ਸਨ। ਮਾਮਲੇ ਨੇ ਇੰਨਾ ਤੂਲ ਫੜ ਲਿਆ ਕਿ ਸਮਾਚਾਰ ਪੱਤਰਾਂ ਦੀਆਂ ਸੁਰਖੀਆਂ ਬਣਨ ਦੇ ਨਾਲ-ਨਾਲ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਪੂਰੀ ਤਰ੍ਹਾਂ ਵਾਇਰਲ ਹੋ ਗਿਆ ਸੀ, ਜਿਸ ਵਿਚ ਪੀੜਤ ਔਰਤ ਸਨੇਤ ਲਤਾ ਨੇ ਭਾਜਪਾ ਨੇਤਾ ਜੁਗਲ ਮਹਾਜਨ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ।


author

Baljeet Kaur

Content Editor

Related News