ਖਰਾਬ ਮੌਸਮ ਦੇ ਬਾਵਜੂਦ ਜਹਾਜ਼ਾਂ ਨੇ ਸਮੇਂ ਸਿਰ ਮਾਰੀਆਂ ਉਡਾਰੀਆਂ

Thursday, Jan 31, 2019 - 12:54 PM (IST)

ਖਰਾਬ ਮੌਸਮ ਦੇ ਬਾਵਜੂਦ ਜਹਾਜ਼ਾਂ ਨੇ ਸਮੇਂ ਸਿਰ ਮਾਰੀਆਂ ਉਡਾਰੀਆਂ

ਅੰਮ੍ਰਿਤਸਰ : (ਇੰਦਰਜੀਤ) : ਏਅਰਪੋਰਟ 'ਤੇ ਬੁੱਧਵਾਰ ਪੂਰਾ ਦਿਨ ਮੌਸਮ ਦੀ ਖਰਾਬੀ ਦੇ ਬਾਵਜੂਦ ਉਡਾਣਾਂ ਦਾ ਸਿਲਸਿਲਾ ਜਾਰੀ ਰਿਹਾ ਤੇ ਲਗਭਗ ਸਾਰੀਆਂ ਉਡਾਣਾਂ ਸਮੇਂ 'ਤੇ ਪਹੁੰਚੀਆਂ। ਪੂਰਾ ਦਿਨ ਮੌਸਮ ਬੂੰਦਾਬਾਂਦੀ ਵਾਲਾ ਰਿਹਾ ਤੇ ਸੂਰਜ ਦੇ ਦਰਸ਼ਨ ਨਹੀਂ ਹੋਏ। ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਬੁੱਧਵਾਰ ਏਅਰਪੋਰਟ 'ਤੇ ਉਡਾਣਾਂ ਦਾ ਸਿਲਸਿਲਾ ਲੇਟ ਰਹੇਗਾ ਕਿਉਂਕਿ ਮੌਸਮ 'ਚ ਬੱਦਲਾਂ ਦੀ ਚਿਤਾਵਨੀ ਮੌਸਮ ਵਿਭਾਗ ਨੇ ਬੀਤੀ ਰਾਤ ਹੀ ਦੇ ਦਿੱਤੀ ਸੀ ਤੇ ਸਵੇਰ ਤੋਂ ਹੀ ਬੂੰਦਾਬਾਂਦੀ ਹੁੰਦੀ ਰਹੀ ਪਰ ਇਸ ਦੇ ਬਾਵਜੂਦ ਏਅਰਪੋਰਟ 'ਤੇ ਸਿਰਫ 2 ਉਡਾਣਾਂ ਲੇਟ ਰਹੀਆਂ। ਇਨ੍ਹਾਂ ਵਿਚ ਇਕ 50 ਮਿੰਟ ਤੇ ਦੂਜੀ 25 ਮਿੰਟ ਤੇ ਬਾਕੀ ਉਡਾਣਾਂ ਠੀਕ ਸਮੇਂ 'ਤੇ ਪਹੁੰਚੀਆਂ। ਜਦੋਂ ਕਿ ਅੱਧਾ ਦਰਜਨ ਦੇ ਕਰੀਬ ਉਡਾਣਾਂ ਸਮੇਂ ਤੋਂ ਪਹਿਲਾਂ ਪਹੁੰਚੀਆਂ, ਜਿਨ੍ਹਾਂ 'ਚ ਏਅਰ ਇੰਡੀਆ ਦਿੱਲੀ, ਜੈੱਟ ਏਅਰਵੇਜ਼ ਦਿੱਲੀ, ਇੰਡੀਗੋ ਬੈਂਗਲੁਰੂ ਤੇ ਇੰਡੀਗੋ ਦੁਬਈ ਸ਼ਾਮਿਲ ਸਨ।


author

Baljeet Kaur

Content Editor

Related News