ਬੱਬਰ ਖਾਲਸਾ ਦਾ ਤੀਜਾ ਮੈਂਬਰ ਗ੍ਰਿਫਤਾਰ

06/06/2019 10:52:57 AM

ਅੰਮ੍ਰਿਤਸਰ (ਸੰਜੀਵ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ 'ਚ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਹਰਚਰਨ ਸਿੰਘ ਨੂੰ ਅੱਜ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕਰ ਕੇ 8 ਜੂਨ ਤੱਕ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਹਰਚਰਨ ਸਿੰਘ ਮਲੇਸ਼ੀਆ ਵਿਚ ਬੈਠੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕੁਲਵਿੰਦਰ ਸਿੰਘ ਖਾਨਪੁਰੀਆ ਦੇ ਨਿਰਦੇਸ਼ਾਂ 'ਤੇ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ। ਹਰਚਰਨ ਸਿੰਘ ਦਾ ਖੁਲਾਸਾ ਹਾਲ ਹੀ 'ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀਆਂ 'ਚ ਸ਼ਾਮਿਲ ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਨੇ ਕੀਤੇ, ਜਿਨ੍ਹਾਂ ਨੂੰ ਪੁਲਸ ਨੇ 31 ਮਈ ਨੂੰ ਵੱਖ-ਵੱਖ ਖੇਤਰਾਂ ਤੋਂ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਸੀ। ਇਹ ਦੋਵੇਂ ਅੱਤਵਾਦੀ ਸੁਰੱਖਿਆ ਏਜੰਸੀਆਂ ਦੇ ਰਿਮਾਂਡ 'ਤੇ ਚੱਲ ਰਹੇ ਹਨ। ਅੱਜ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਰਚਰਨ ਸਿੰਘ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਤਿਹਾੜ ਜੇਲ 'ਚ ਬਣਾਈ ਗਈ ਸੀ ਪੰਜਾਬ ਵਿਚ ਅੱਤਵਾਦ ਫੈਲਾਉਣ ਦੀ ਯੋਜਨਾ
ਮਲੇਸ਼ੀਆ 'ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਕੁਲਵਿੰਦਰ ਸਿੰਘ ਖਾਨਪੁਰੀਆ ਅਤੇ ਗ੍ਰਿਫਤਾਰ ਕੀਤੇ ਗਏ ਹਰਚਰਨ ਸਿੰਘ ਵਿਚਕਾਰ ਆਪਸੀ ਮੁਲਾਕਾਤ ਦਿੱਲੀ ਦੀ ਤਿਹਾੜ ਜੇਲ 'ਚ ਹੋਈ ਸੀ, ਜਿਸ ਤੋਂ ਬਾਅਦ ਖਾਨਪੁਰੀਆ ਪੁਲਸ ਹਿਰਾਸਤ ਤੋਂ ਫਰਾਰ ਹੋ ਕੇ ਵਿਦੇਸ਼ ਫਰਾਰ ਹੋ ਗਿਆ ਸੀ ਅਤੇ ਹਰਚਰਨ ਸਿੰਘ ਬੇਲ ਆਊਟ ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ਵਿਚ ਜੁੱਟ ਗਿਆ। ਹਰਚਰਨ ਸਿੰਘ ਖਾਨਪੁਰੀਆ ਦੇ ਨਿਰਦੇਸ਼ਾਂ 'ਤੇ ਪੰਜਾਬ ਵਿਚ ਬੈਠੇ ਉਸ ਦੇ ਸਲਿੱਪਰ ਸੈੱਲਾਂ ਨੂੰ ਹਥਿਆਰ ਸਪਲਾਈ ਕਰਨ ਲੱਗਾ, ਖਾਨਪੁਰੀਆ ਉਸ ਨੂੰ ਕੰਸਾਈਨਮੈਂਟ ਭੇਜਦਾ ਅਤੇ ਦਿੱਲੀ ਵਿਚ ਬੈਠ ਕੇ ਉਸ ਦੇ ਕੰਮ ਕਰ ਰਿਹਾ ਸੀ। ਦੋਵਾਂ ਵਿਚ ਪੰਜਾਬ 'ਚ ਅੱਤਵਾਦ ਫੈਲਾਉਣ ਦੀ ਯੋਜਨਾ ਤਿਹਾੜ ਜੇਲ ਵਿਚ ਬਣਾਈ ਗਈ ਸੀ, ਜਿਸ ਤੋਂ ਬਾਅਦ ਬਾਹਰ ਆਉਣ 'ਤੇ ਉਹ ਆਪਣੇ ਮਿਸ਼ਨ ਵਿਚ ਲੱਗ ਗਏ ਸਨ।

ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਹੋਣੇ ਸਨ ਕਈ ਬਲਾਸਟ
ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਕਈ ਬਲਾਸਟ ਹੋਣੇ ਸਨ। ਇਹ ਖੁਲਾਸਾ ਲਗਾਤਾਰ ਫੜੇ ਜਾ ਰਹੇ ਅੱਤਵਾਦੀਆਂ ਦੇ ਨਾਲ-ਨਾਲ ਦਿਹਾਤੀ ਪੁਲਸ ਵੱਲੋਂ ਨਾਕੇ 'ਤੇ ਬਰਾਮਦ ਕੀਤੇ ਗਏ 2 ਹੈਂਡ ਗ੍ਰਨੇਡ ਦੀ ਜਾਂਚ ਵਿਚ ਵੀ ਹੋਇਆ। ਪੁਲਸ ਗ੍ਰਿਫਤਾਰ ਕੀਤੇ ਗਏ ਹਰਚਰਨ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸ ਵਿਚ ਕਈ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕੀਤੇ ਜਾਣ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


Baljeet Kaur

Content Editor

Related News