ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਤੇ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ’ਤੇ ਦਿੱਤਾ ਮੰਗ ਪੱਤਰ
Monday, Sep 07, 2020 - 03:59 PM (IST)
ਅੰਮ੍ਰਿਤਸਰ (ਅਨਜਾਣ) : ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ) ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ (ਮੇਜਰਨਾਮੇ ਦੇ ਰੂਪ ‘ਚ) ਮੈਮੋਰੰਡਮ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਧਰਮ ਸਮਾਜ ਦੇ ਰਿੰਕੂ ਜੀ. ਐੱਮ. ਤੇ ਹਰਪਾਲ ਸਿੰਘ ਤੇ ਸਮੂਹ ਵਾਲਮੀਕ ਭਾਈਚਾਰਾ ਸਿੱਖ ਸਮਾਜ ਜਥੇਬੰਦੀਆ ਨੇ ਕਿਹਾ ਕਿ ਸ਼ਿਵ ਸੈਨਾ ਸਮਾਜਵਾਦੀ ਦਾ ਅਹੁਦੇਦਾਰ ਸੰਜੇ ਕਪਿਲਾ ਨੇ ਸੋਸ਼ਲ ਮੀਡੀਆ ’ਤੇ ਇਕ ਆਡੀਓ ਵਾਇਰਲ ਕੀਤੀ ਹੈ। ਜਿਸ ’ਚ ਜਗਤ ਗੁਰੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ, ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ, ਸਿੱਖ ਬੀਬੀਆਂ ਤੇ ਸਿੱਖਾਂ ਬਾਰੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਬੋਲੀ ਹੈ ਜੋ ਕਿ ਨਾਕਾਬਲੇ ਬਰਦਾਸ਼ਤ ਹੈ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ
ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ। ਅਸੀਂ ਪੰਜਾਬੀਆਂ ਦਾ ਘਾਣ ਨਹੀਂ ਕਰਵਾਉਣਾ ਚਾਹੁੰਦੇ ਪਰ ਅਜਿਹੇ ਸਖ਼ਸ਼ ਨੂੰ ਬਰਦਾਸ਼ਤ ਵੀ ਨਹੀਂ ਕਰ ਸਕਦੇ ਜੋ ਕਿਸੇ ਧਰਮ ਦੇ ਅਨੁਯਾਈਂ ਬਾਰੇ ਅਤਿ ਗੰਦੀ ਤੇ ਬੇਹੂਦਾ ਸ਼ਬਦਾਵਲੀ ਦੀ ਵਰਤੋਂ ਕਰੇ। ਗੁਰੂ ਨਾਨਕ ਪਾਤਸ਼ਾਹ ਸ਼ਾਂਤੀ ਦੇ ਸਰੂਪ ਤੇ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੰਜੇ ਕਪਿਲਾ ਨੇ ਜੋ ਬੱਜਰ ਗਲਤੀ ਕੀਤੀ ਹੈ ਭਾਰਤੀ ਸੰਵਿਧਾਨ ਦੀਆਂ ਸਖ਼ਤ ਧਾਰਾਵਾਂ ਹੇਠ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਨਾਨਕ ਨਾਮੁ ਲੇਵਾ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਣ।
ਇਹ ਵੀ ਪੜ੍ਹੋ : ਰਾਵੀ ਟੱਪ ਪ੍ਰੇਮਿਕਾ ਨੂੰ ਮਿਲਣ ਪਾਕਿ ਜਾਂਦਾ ਸੀ ਇਹ ਸ਼ਖਸ, ISI ਨੇ ਤੋੜੇ ਸਰੀਰ ਦੇ ਕਈ ਅੰਗ (ਵੀਡੀਓ)