ਅੰਮ੍ਰਿਤਸਰ ਏਅਰਪੋਰਟ ’ਤੇ ਲਗਾਤਾਰ ਹੋ ਰਹੀ ਹੈ ‘ਸੋਨੇ ਦੀ ਸਮੱਗਲਿੰਗ’, ਆਖਿਰ ਕੀ ਹੈ ਵਜ੍ਹਾ?
Tuesday, Mar 01, 2022 - 02:51 PM (IST)
ਅੰਮ੍ਰਿਤਸਰ (ਨੀਰਜ) - ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਵੱਖ-ਵੱਖ ਤਿੰਨ ਵਿੰਗਾਂ ਅਤੇ ਦੇਸ਼ ਦੀਆਂ ਸਾਰੀਆਂ ਏਜੰਸੀਆਂ ਦੀ ਨਿਯੁਕਤੀ ਦੇ ਬਾਵਜੂਦ ਸੋਨੇ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕਸਟਮ ਵਿਭਾਗ ਦੇ ਪ੍ਰੀਵੈਨਟਿਵ ਵਿੰਗ ਅਤੇ ਏਅਰ ਇੰਟੈਲੀਜੈਂਸ ਯੂਨਿਟ ਤੋਂ ਇਲਾਵਾ ਵਿਭਾਗ ਵੱਲੋਂ 4 ਸਹਾਇਕ ਕਮਿਸ਼ਨਰ ਰੈਂਕ ਦੇ ਅਧਿਕਾਰੀਆਂ ਨੂੰ ਵੱਖ-ਵੱਖ ਸ਼ਿਫਟਾਂ ਵਿਚ ਏਅਰਪੋਰਟ ’ਤੇ ਤਾਇਨਾਤ ਕੀਤਾ ਗਿਆ ਹੈ। ਆਏ ਦਿਨ ਵਿਭਾਗ ਵਲੋਂ ਵੱਡੇ ਕੇਸ ਬਣਾਏ ਜਾ ਰਹੇ ਹਨ ਪਰ ਸੋਨਾ ਸਮੱਗਲਰ ਇੰਨੇ ਨਿਡਰ ਹਨ ਕਿ ਉਹ ਕੋਈ ਵੀ ਹੱਦ ਪਾਰ ਕਰਨ ਲਈ ਤਿਆਰ ਹਨ। ਡੀ. ਆਰ. ਆਈ ਵੱਲੋਂ 9. 22 ਕਿਲੋ ਪੇਸਟ ਫੋਮ ਵਿਚ ਸੋਨਾ ਫੜਿਆ ਜਾਣਾ ਇਹ ਸਾਬਤ ਕਰ ਰਿਹਾ ਹੈ ਕਿ ਏਅਰਪੋਰਟ ’ਤੇ ਤਾਇਨਾਤ ਏਜੰਸੀਆਂ ਨੂੰ ਹੋਰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਸੋਨਾ ਸਮੱਗਲਰ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਪੈਂਤੜੇ ਅਜ਼ਮਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ
ਸਿਰ ’ਤੇ ਸੋਨਾ ਲੁਕਾ ਕੇ ਲਿਆ ਰਹੇ ਸਨ ਸਮੱਗਲਰ
ਸੋਨਾ ਸਮੱਗਲਿੰਗ ਕਰਨ ਵਾਲੇ ਜ਼ਿਆਦਾਤਰ ਸਮੱਗਲਰ ਆਪਣੇ ਕੱਪੜਿਆਂ ਦੇ ਹਿਡਨ ਪਾਰਟਸ ਵਿਚ ਪੇਸਟ ਫੋਮ ਵਿਚ ਸੋਨਾ ਲੁਕਾਉਂਦੇ ਰਹੇ ਹਨ। ਇਸ ਤੋਂ ਇਲਾਵਾ ਟਰਾਲੀ, ਬੈਗਾਂ, ਖਿਡੌਣੇ, ਰੇਡੀਓ, ਘੜੀਆਂ ਅਤੇ ਹੋਰ ਸਮੱਗਰੀਆਂ ਵਿਚ ਸੋਨਾ ਲੁਕਾ ਕੇ ਲਿਆਂਦੇ ਰਹੇ ਹਨ ਪਰ ਇਸ ਵਾਰ ਸਮੱਗਲਰਾਂ ਨੇ ਨਵੀਂ ਚਲਾ ਚਲਾਈ ਸੀ, ਜਿਸ ਦੀ ਭਿਣਕ ਡੀ. ਆਰ. ਆਈ. ਨੂੰ ਲੱਗ ਗਈ। ਪਤਾ ਲੱਗਾ ਹੈ ਕਿ ਸਮੱਗਲਰਾਂ ਨੇ ਸੋਨੇੇ ਦੀ ਪੇਸਟ ਫੋਮ ਨੂੰ ਆਪਣੇ ਸਿਰ ’ਤੇ ਲੁਕਾਇਆ ਹੋਇਆ ਸੀ ਤਾਂ ਕਿ ਕਿਸੇ ਨੂੰ ਸ਼ੱਕ ਹੀ ਨਾ ਪਵੇ, ਕਿਉਂਕਿ ਆਮ ਤੌਰ ’ਤੇ ਸਿਰ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ
ਇਸ ਵਾਰ ਡੀ. ਆਰ. ਆਈ. ਸੋਨਾ ਸਮੱਗਲਿੰਗ ਦੇ ਅਸਲੀ ਆਕਾ ਤੱਕ ਪਹੁੰਚ ਸਕੇਗੀ
ਐੱਸ. ਜੀ. ਆਰ. ਡੀ. ਏਅਰਪੋਰਟ ’ਤੇ 4 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਫੜਿਆ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਇਸ ਵਾਰ ਡੀ. ਆਰ. ਆਈ. ਸੋਨਾ ਸਮੱਗਲਿੰਗ ਦੇ ਅਸਲੀ ਆਕਾ ਤੱਕ ਪਹੁੰਚ ਸਕੇਗੀ ਜਾਂ ਫਿਰ ਸੋਨੇ ਦੀ ਢੁਆਈ ਕਰਨ ਵਾਲੇ ਕੋਰੀਅਰਾਂ ਤੱਕ ਹੀ ਜਾਂਚ ਨੂੰ ਸੀਮਿਤ ਕਰ ਦੇਵੇਗੀ। ਹੁਣ ਤੱਕ ਜਿੰਨੇ ਵੀ ਕੇਸ ਹੋਏ ਹਨ, ਉਸ ਵਿਚ ਜ਼ਿਆਦਾਤਰ ਕੇਸਾਂ ਵਿਚ ਵੱਖ-ਵੱਖ ਏਜੰਸੀਆਂ ਨੇ ਕੋਰੀਅਰਾਂ ਦੀ ਗ੍ਰਿਫ਼ਤਾਰੀ ਤੱਕ ਹੀ ਕੇਸ ਨੂੰ ਸੀਮਿਤ ਕਰ ਰੱਖਿਆ ਹੈ ਅਤੇ ਸਮੱਗਲਰਾਂ ਦੇ ਕਿੰਗਪਿਨ ’ਤੇ ਅੱਜ ਤੱਕ ਹੱਥ ਨਹੀਂ ਪਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕਤਲ ਦੀ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ’ਤੇ ਚਲਾਈਆਂ ਤਾਬੜਤੋੜ ਗੋਲੀਆਂ
ਕੋਫੇਪੁਸਾ ਲੱਗਣ ਤੋਂ ਬਾਅਦ ਵੀ ਬਾਹਰ ਹਨ ਰਾਮਨਿਵਾਸ ਮੁਹਰ ਅਤੇ ਰਾਕੇਸ਼ ਰਾਏ
ਕਸਟਮ ਵਿਭਾਗ ਵੱਲੋਂ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਹੀ ਸੋਨਾ ਸਮੱਗਲਿੰਗ ਦੇ ਇਕ ਵੱਡੇ ਕੇਸ ਵਿਚ ਕਿੰਗਪਿਨ ਰਾਕੇਸ਼ ਰਾਏ ’ਤੇ ਕੋਫੇਪੁਸਾ ਲਾਇਆ ਗਿਆ ਸੀ। ਇਸ ਕੜੀ ਵਿਚ ਆਈ. ਸੀ. ਪੀ. ਅਟਾਰੀ ’ਤੇ 33 ਕਿਲੋ ਸੋਨਾ ਜ਼ਬਤ ਕੀਤੇ ਜਾਣ ਦੇ ਕੇਸ ਵਿਚ ਕਿੰਗਪਿਨ ਰਾਮਨਿਵਾਸ ਮੁਹਰ ’ਤੇ ਵੀ ਕੋਫੇਪੁਸਾ ਲਾਇਆ ਜਾ ਚੁੱਕਾ ਹੈ ਪਰ ਹੁਣ ਤੱਕ ਇਨ੍ਹਾਂ ਦੋਵਾਂ ਵੱਡੇ ਸਮੱਗਲਰਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ, ਜਦੋਂਕਿ ਕੋਫੇਪੁਸਾ ਲੱਗਣ ਤੋਂ ਬਾਅਦ ਕੋਈ ਵੀ ਮੁਲਜ਼ਮ ਵਿਅਕਤੀ ਅਸਲੀ ਦਸਤਾਵੇਜ਼ਾਂ ਨਾਲ ਵਿਦੇਸ਼ ਨਹੀਂ ਭੱਜ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ
ਸਮੱਗਲਿੰਗ ਦੇ ਵੱਡੇ ਮਾਮਲੇ ’ਚ ਇਕ ਅਧਿਕਾਰੀ ਹੋ ਚੁੱਕੈ ਬਰੀ
ਐੱਸ. ਜੀ. ਆਰ. ਡੀ. ਏਅਰਪੋਰਟ ਦੀ ਗੱਲ ਕਰੀਏ ਤਾਂ ਇਸ ਏਅਰਪੋਰਟ ’ਤੇ ਇਕ ਅਧਿਕਾਰੀ ਨੂੰ ਕਸਟਮ ਵਿਭਾਗ ਵੱਲੋਂ ਸੋਨੇ ਦੀ ਖੇਪ ਨਾਲ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਅਧਿਕਾਰੀ ਨੂੰ ਇਕ ਵੱਡੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਭਾਗ ਵੱਲੋਂ ਇਸ ਮਾਮਲੇ ਵਿਚ ਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਮੁਲਜ਼ਮ ਅਧਿਕਾਰੀ ਨੂੰ ਸਜ਼ਾ ਦਿਵਾਈ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ