ਅੰਮ੍ਰਿਤਸਰ ਹਵਾਈ ਅੱਡੇ ''ਤੇ ਜਹਾਜ਼ ''ਚ ਨਹੀਂ ਬੈਠਣ ਦਿੱਤੇ ਬੱਚੇ, ਪੂਰਾ ਵਾਕਿਆ ਜਾਣ ਰਹਿ ਜਾਵੋਗੇ ਹੈਰਾਨ

Thursday, Dec 03, 2020 - 10:07 AM (IST)

ਅੰਮ੍ਰਿਤਸਰ (ਇੰਦਰਜੀਤ) : ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 2 ਬੱਚਿਆਂ ਨੂੰ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਹਾਜ਼ 'ਚ ਬੈਠਣ ਤੋਂ ਇਸ ਲਈ ਰੋਕ ਲਿਆ ਕਿਉਂਕਿ ਉਨ੍ਹਾਂ ਕੋਲ ਕੋਰੋਨਾ ਟੈਸਟ ਰਿਪੋਰਟ ਪ੍ਰਾਈਵੇਟ ਲੈਬੋਰੇਟਰੀ ਦੀ ਨਹੀਂ ਸੀ।

ਇਹ ਵੀ ਪੜ੍ਹੋ : ਬਜ਼ੁਰਗ ਬੇਬੇ ਨਾਲ ਪੰਗਾ ਲੈ ਕੇ ਕਸੂਤੀ ਘਿਰੀ 'ਕੰਗਨਾ ਰਣੌਤ', ਹੁਣ ਵਕੀਲ ਨੇ ਭੇਜਿਆ ਨੋਟਿਸ

ਦੁਬਈ ਜਾਣ ਵਾਲੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਇਨ੍ਹਾਂ ਦੀ ਰਿਪੋਰਟ ਸਰਕਾਰੀ ਤੌਰ ’ਤੇ ਇਸ ਲਈ ਬਣਵਾਈ ਸੀ ਕਿ ਇਸ ਨੂੰ ਕਿਤੇ ਚੈਲੰਜ ਨਾ ਹੋ ਜਾਵੇ ਪਰ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਲਿਆ ਕਿ ਨਿੱਜੀ ਹਸਪਤਾਲ ਦੀ ਰਿਪੋਰਟ ਲਿਆਂਦੀ ਜਾਵੇ, ਜਿੱਥੋਂ ਉਹ ਕਹਿੰਦੇ ਹਨ।

ਇਹ ਵੀ ਪੜ੍ਹੋ : ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ

ਇਸ ਕਾਰਣ ਬੱਚਿਆਂ ਨੂੰ ਜਹਾਜ਼ 'ਚ ਨਹੀਂ ਬੈਠਣ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਬੱਚੇ ਅੰਮ੍ਰਿਤਸਰ ਤੋਂ ਦੁਬਈ ਵੱਲ ਜਾਣ ਵਾਲੇ ਸਨ ਅਤੇ ਉਨ੍ਹਾਂ ਦੀ ਉਡਾਣ ਸਵੇਰੇ 11.30 ਵਜੇ ਦੇ ਕਰੀਬ ਸੀ। ਅਧਿਕਾਰੀ ਨੇ ਇਹ ਕਹਿ ਕੇ ਉਨ੍ਹਾਂ ਦੀ ਫਲਾਈਟ ਦੀ ਰਵਾਨਗੀ ਰੋਕ ਦਿੱਤੀ ਕਿ ਉਨ੍ਹਾਂ ਕੋਲ ਦਿੱਤੀ ਗਈ ਰਿਪੋਰਟ ਸਰਕਾਰੀ ਹੈ ਅਤੇ ਉਹ ਸਰਕਾਰੀ ਰਿਪੋਰਟ ’ਤੇ ਵਿਸ਼ਵਾਸ ਨਹੀਂ ਕਰਦੇ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਕੈਬਨਿਟ 'ਚ ਕਦੋਂ ਵਾਪਸੀ ਹੋਵੇਗੀ, ਸਿਰਫ 'ਕੈਪਟਨ' ਨੂੰ ਹੀ ਖ਼ਬਰ

ਅਧਿਕਾਰੀ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਉਸੇ ਲੈਬੋਰੇਟਰੀ ਤੋਂ ਟੈਸਟ ਕਰਵਾ ਕੇ ਆਉਣ, ਜਿੱਥੋਂ ਉਨ੍ਹਾਂ ਨੂੰ ਕਿਹਾ ਗਿਆ ਹੈ। ਇਸ ਸਬੰਧੀ ਏਅਰ ਇੰਡੀਆ ਦੇ ਸਥਾਨਕ ਮੈਨੇਜਰ ਨਿਰੰਜਣ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿਉਂਕਿ ਇਹ ਗੰਭੀਰ ਵਿਸ਼ਾ ਹੈ।



 


Babita

Content Editor

Related News