ਸੈਰ-ਸਪਾਟੇ ਦੇ ਸ਼ੌਕੀਨਾਂ ਲਈ ਵੱਡਾ ਤੋਹਫਾ, ਮਾਰੀਸ਼ਸ ਜਾਣਾ ਹੋਇਆ ਹੋਰ ਸੌਖਾ

Friday, Aug 23, 2019 - 02:20 PM (IST)

ਸੈਰ-ਸਪਾਟੇ ਦੇ ਸ਼ੌਕੀਨਾਂ ਲਈ ਵੱਡਾ ਤੋਹਫਾ, ਮਾਰੀਸ਼ਸ ਜਾਣਾ ਹੋਇਆ ਹੋਰ ਸੌਖਾ

ਅੰਮ੍ਰਿਤਸਰ (ਇੰਦਰਜੀਤ) : ਏਅਰ ਮਾਰੀਸ਼ਸ ਜਹਾਜ਼ ਕੰਪਨੀ ਨੇ ਉੱਤਰੀ ਭਾਰਤ ਦੇ ਹਵਾਈ ਯਾਤਰੀਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਦੇ ਵਿਦੇਸ਼ ਜਾਣ ਵਾਲੇ ਟੂਰਿਸਟਾਂ ਦੀ ਖਿੱਚ ਵਧਾਉਂਦਿਆਂ ਏਅਰ ਏਸ਼ੀਆ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਜਹਾਜ਼ ਵਧੇਰੇ ਸੁਵਿਧਾਜਨਕ ਹਨ। ਇਸ ਵਿਚ ਭਾਰਤ ਤੋਂ ਮਾਰੀਸ਼ਸ ਦੇ 7:30 ਘੰਟੇ ਦਾ ਸਫਰ ਬਹੁਤ ਛੋਟਾ ਲੱਗਦਾ ਹੈ। ਏਅਰ ਏਸ਼ੀਆ ਸੰਸਾਰ ਵਿਚ ਆਪਣਾ ਅਲੱਗ ਸਥਾਨ ਬਣਾ ਚੁੱਕੀ ਹੈ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਵਰਤਮਾਨ ਸਮੇਂ 'ਚ ਲੋਕਾਂ ਦਾ ਮਾਰੀਸ਼ਸ ਦੇ ਟੂਰਿਸਟ ਪਲੇਸ 'ਚ ਖਿੱਚ ਹੋਰ ਵੀ ਵੱਧ ਗਈ ਹੈ। ਹਾਲਾਂਕਿ ਹੁਣ ਤੱਕ ਪੰਜਾਬ ਤੋਂ ਮਾਰੀਸ਼ਸ ਦੇ ਪੋਰਟ-ਲੁਈਸ 'ਚ ਕੋਈ ਸਿੱਧੀ ਉਡਾਣ ਨਹੀਂ ਹੈ ਪਰ ਪੰਜਾਬ ਦੇ ਯਾਤਰੀ ਦਿੱਲੀ ਤੋਂ ਇਸ ਦੀ ਸੁਵਿਧਾਜਨਕ ਉਡਾਣ ਲੈ ਸਕਦੇ ਹਨ। ਏਅਰ ਏਸ਼ੀਆ ਦੀਆਂ ਦਿੱਲੀ ਤੋਂ ਫਿਲਹਾਲ 2 ਉਡਾਣਾਂ ਚੱਲ ਰਹੀਆਂ ਹਨ ਪਰ 5 ਨਵੰਬਰ ਨੂੰ ਇਸ ਦੀ ਦਿੱਲੀ ਪੋਰਟ-ਲੁਈਸ ਉਡਾਣ ਹੋਰ ਵੱਧ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਅਰ ਮਾਰੀਸ਼ਸ ਏਅਰਲਾਈਨਸ ਕੰਪਨੀ ਦੇ ਨਾਰਥ-ਈਸਟ ਅਤੇ ਨੇਪਾਲ ਦੇ ਮਾਰਕੀਟਿੰਗ ਅਤੇ ਸੇਲਸ ਮਹਾਪ੍ਰਬੰਧਕ ਗਗਨ ਸ਼ਰਮਾ ਨੇ ਦੱਸਿਆ ਕਿ ਦਿੱਲੀ ਤੋਂ ਮਾਰੀਸ਼ਸ ਦੀ ਦੂਰੀ 3500 ਏਅਰ ਨਾਟੀਕਲ ਮਾਈਲਸ ਹੈ ਅਤੇ ਇਸ ਦੇ ਲਈ 2 ਉਡਾਣਾਂ ਜਹਾਜ਼ ਕੰਪਨੀ ਵਲੋਂ ਉਤਾਰੀਆਂ ਗਈਆਂ ਹਨ, ਜੋ ਕਿ ਹੋਰ ਜਹਾਜ਼ਾਂ ਦੇ ਮੁਕਾਬਲੇ ਕਾਫੀ ਸ਼ਕਤੀਸ਼ਾਲੀ ਅਤੇ ਸਟੇਬਲ ਹਨ। ਇਸ ਵਿਚ ਇਕਾਨਮੀ ਕਲਾਸ ਦਾ ਮੱਧ ਕਿਰਾਇਆ 48 ਹਜ਼ਾਰ, ਜਦੋਂ ਕਿ ਬਿਜ਼ਨੈੱਸ ਕਲਾਸ ਦਾ 99 ਹਜ਼ਾਰ ਰੁਪਏ ਦੇ ਕਰੀਬ ਹੈ।

ਸਖਤ ਹਨ ਪ੍ਰਬੰਧਕੀ ਪ੍ਰਬੰਧ
ਕੰਪਨੀ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਮਾਰੀਸ਼ਸ 'ਚ ਵਿਦੇਸ਼ੀ ਯਾਤਰੀਆਂ ਲਈ ਹਰ ਪ੍ਰਕਾਰ ਦੀ ਸਹੂਲਤ ਸਬੰਧਤ ਪ੍ਰਸ਼ਾਸਨ ਦੇ ਨਾਲ ਹੈ। ਇਥੇ ਵਿਅਕਤੀ ਰਾਤ ਨੂੰ ਕਿਸੇ ਵੀ ਸਮੇਂ ਸੜਕਾਂ 'ਤੇ ਘੁੰਮ-ਫਿਰ ਸਕਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਖਤਰੇ ਦੀ ਕੋਈ ਗੱਲ ਨਹੀਂ ਹੈ। 

ਸਸਤੇ ਹਨ ਰੈਸਟੋਰੈਂਟ ਅਤੇ ਖਾਣੇ
ਯਾਤਰੀਆਂ ਦੀ ਜਾਗਰੂਕਤਾ ਲਈ ਦੱਸਿਆ ਗਿਆ ਕਿ 3 ਸਟਾਰ ਹੋਟਲਾਂ ਦੇ ਵੀ ਕਿਰਾਏ ਕਾਫ਼ੀ ਸਸਤੇ ਹਨ ਅਤੇ ਇਨ੍ਹਾਂ 'ਚ ਸਟੇਅ ਕਰਨ ਲਈ ਟੂਰਿਸਟਾਂ ਨੂੰ ਇਥੇ 4 ਦਿਨ-4 ਰਾਤਾਂ ਦੇ ਖਾਣੇ ਸਮੇਤ ਪੈਕੇਜ 14-15 ਹਜ਼ਾਰ ਰੁਪਏ ਦੇ ਕਰੀਬ ਹੈ, ਜੋ ਕਿ ਮੱਧ ਵਰਗ ਯਾਤਰੀ ਲਈ ਵੀ ਅਫੋਰਡੇਬਲ ਹੈ।

ਕੰਪਨੀ ਦੀ ਉੱਚ ਅਧਿਕਾਰੀ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਮਾਰੀਸ਼ਸ 'ਚ ਪੋਰਟ
ਲੁਈਸ ਦੇ ਨਾਲ-ਨਾਲ ਹੋਰ ਖਿੱਚ ਦੇ ਕੇਂਦਰ ਵੀ ਹਨ, ਜਿਨ੍ਹਾਂ 'ਚ 3 ਮੁੱਖ ਟਾਪੂ ਟੂਰਿਸਟਾਂ ਦੀ ਪਸੰਦ ਹਨ। ਮਾਰੀਸ਼ਸ ਵਿਚ ਭਾਰਤੀ ਪੰਜਾਬੀ ਭੋਜਨ ਦੇ ਨਾਲ-ਨਾਲ ਸਾਊਥ ਇੰਡੀਅਨ ਖਾਣਾ ਵੀ ਮਿਲਦਾ ਹੈ, ਯਾਤਰੀਆਂ ਨੂੰ ਫਲਾਈਟ ਵਿਚ ਵੀ ਅਜਿਹੇ ਖਾਣੇ ਦੀ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਵਿਚ 18 ਬਿਜ਼ਨੈੱਸ ਕਲਾਸ ਸੀਟਾਂ ਹਨ, ਜਿਨ੍ਹਾਂ 'ਚ ਬੇਹੱਦ ਖੁੱਲ੍ਹੀਆਂ-ਖੁੱਲ੍ਹੀਆਂ ਤੇ ਆਕਰਸ਼ਕ ਆਕਾਰ ਹਵਾਈ ਯਾਤਰੀਆਂ ਨੂੰ ਉਪਲਬਧ ਹੁੰਦਾ ਹੈ। ਕੁਲ 280 ਸੀਟਾਂ ਦੀ ਯਾਤਰੀਆਂ ਦੀ ਸਮਰੱਥਾ ਹੈ।

ਮਾਰੀਸ਼ਸ ਦੀ ਵਿਸ਼ੇਸ਼ ਖਿੱਚ
ਮਾਰੀਸ਼ਸ 'ਚ ਮੁੱਖ ਤੌਰ 'ਤੇ ਹਨੀਮੂਨ ਯਾਤਰੀ ਅਤੇ ਫੈਮਿਲੀ ਈਵੈਂਟ ਲਈ ਲੋਕਾਂ 'ਚ ਕਾਫ਼ੀ ਕ੍ਰੇਜ਼ ਹੈ, ਜਦੋਂ ਕਿ ਇਸ ਸਥਾਨ ਨੂੰ ਖਿਡਾਰੀ ਅਤੇ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਵੀ ਕਾਫ਼ੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਫਿਲਮ ਸਟਾਰ ਧਰਮਿੰਦਰ ਮਾਰੀਸ਼ਸ 'ਚ ਸ਼ੂਟਿੰਗ ਕਰਨ ਲਈ ਸਭ ਤੋਂ ਪਹਿਲਾਂ ਡੇਟ ਦਿੰਦੇ ਸਨ। ਉਨ੍ਹਾਂ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਮਾਰੀਸ਼ਸ ਦੇ ਟਾਪੂਆਂ ਵਿਚ ਹੁੰਦੀ ਸੀ, ਜਦੋਂ ਕਿ ਇਥੇ ਵਿਸ਼ਾਲ ਨਗਰ ਪੋਰਟ ਬਲੇਅਰ ਤੋਂ ਇਲਾਵਾ ਬਰੇਡਨ, ਰੋਡਰੀਗਨ ਅਤੇ ਅਗਲੇਗਾ ਟਾਪੂ ਹਨ। ਇਥੇ ਲੋਕ ਰਾਜ ਹੈ ਅਤੇ ਇਸ ਦਾ ਖੇਤਰਫਲ 2040 ਵਰਗ ਕਿਲੋਮੀਟਰ ਹੈ।


author

Baljeet Kaur

Content Editor

Related News