ਅੰਮ੍ਰਿਤਸਰ ਹਾਦਸਾ : ਟਰੇਨ ਦੇ ਡਰਾਈਵਰ ਨੇ ਹਾਦਸੇ ਤੋਂ ਬਾਅਦ ਦਿੱਤਾ ਇਹ ਬਿਆਨ

Saturday, Oct 20, 2018 - 11:40 PM (IST)

ਅੰਮ੍ਰਿਤਸਰ ਹਾਦਸਾ : ਟਰੇਨ ਦੇ ਡਰਾਈਵਰ ਨੇ ਹਾਦਸੇ ਤੋਂ ਬਾਅਦ ਦਿੱਤਾ ਇਹ ਬਿਆਨ

ਅੰਮ੍ਰਿਤਸਰ— ਰੇਲਵੇ ਪੁਲਸ ਨੇ ਸ਼ਨੀਵਾਰ ਟਰੇਨ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ। ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀ. ਐੱਮ. ਯੂ. ਦੇ ਡਰਾਈਵਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹਿਰਾਸਤ 'ਚ ਲਿਆ ਗਿਆ ਅਤੇ ਸ਼ੁੱਕਰਵਾਰ ਰਾਤ ਨੂੰ ਵਾਪਰੀ ਘਟਨਾ ਸਬੰਧੀ ਪੁੱਛਗਿਛ ਕੀਤੀ ਗਈ।
ਸੂਤਰਾਂ ਨੇ ਦੱਸਿਆ ਕਿ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਗਰੀਨ ਸਿਗਨਲ ਮਿਲਿਆ ਸੀ ਅਤੇ ਰਸਤਾ ਸਾਫ ਸੀ। ਉਸ ਨੂੰ ਅਜਿਹਾ ਅੰਦਾਜ਼ਾ ਨਹੀਂ ਸੀ ਕਿ ਵੱਡੀ ਗਿਣਤੀ 'ਚ ਲੋਕ ਟਰੈਕ 'ਤੇ ਖੜ੍ਹੇ ਹੋਣਗੇ । ਉਸ ਨੇ ਇਸ ਘਟਨਾ ਸਬੰਧੀ ਅਗਲੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਨੂੰ ਜਾਣਕਾਰੀ ਦਿੱਤੀ ਸੀ। ਰੇਲਵੇ ਅਧਿਕਾਰੀ ਦੱਸਦੇ ਹਨ ਕਿ ਲੋਕੋ ਪਾਇਲਟ ਨੂੰ ਜਦੋਂ ਅਹਿਸਾਸ ਹੋਇਆ ਕਿ ਕਈ ਵਿਅਕਤੀ ਟਰੇਨ ਹੇਠਾਂ ਆ ਗਏ ਹਨ ਤਾਂ ਉਸ ਨੇ ਇਸ ਬਾਰੇ ਅੰਮ੍ਰਿਤਸਰ ਦੇ ਸਟੇਸ਼ਨ ਮਾਸਟਰ ਨੂੰ ਜਾਣਕਾਰੀ ਦਿੱਤੀ।


Related News