ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 166 ਨਵੇਂ ਮਾਮਲੇ ਆਏ ਸਾਹਮਣੇ

Monday, Sep 28, 2020 - 02:35 AM (IST)

ਅੰਮ੍ਰਿਤਸਰ,(ਦਲਜੀਤ)- ਐਤਵਾਰ ਲਾਕਡਾਊਨ ਦੇ ਬਾਵਜੂਦ ਕੋਰੋਨਾ ਦਾ ਕਹਿਰ ਜਾਰੀ ਰਿਹਾ। ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖਲ ਜਿੱਥੇ 5 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਉੱਥੇ ਹੀ 4 ਡਾਕਟਰਾਂ, 2 ਬੀ. ਐੱਸ. ਐੱਫ. ਜਵਾਨਾਂ ਅਤੇ 1 ਪਾਵਰਕਾਮ ਕਰਮਚਾਰੀ ਸਮੇਤ 166 ਨਵੇਂ ਮਾਮਲੇ ਸਾਹਮਣੇ ਆਏ ਹਨ । ਜ਼ਿਲੇ ’ਚ ਹੁਣ ਤਕ ਕੁੱਲ 357 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ’ਚ 84 ਕਮਿਊਨਿਟੀ ਤੋਂ ਹਨ ਅਤੇ 82 ਸੰਪਰਕ ਵਾਲੇ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਜ਼ਿਲੇ ’ਚ ਲਗਾਤਾਰ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਆ ਰਹੇ ਮਾਮਲੇ ਆਉਣ ਵਾਲੇ ਸਮੇਂ ਲਈ ਖ਼ਤਰਾ ਹੈ। ਲੋਕਾਂ ਵੱਲੋਂ ਸਾਵਧਾਨੀ ਨਾ ਵਰਤਣ ਕਾਰਣ ਮਾਮਲੇ ਵਧ ਰਹੇ ਹਨ। ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦਰ ’ਚ ਵੀ ਵਾਧਾ ਹੋ ਰਿਹਾ ਹੈ। ਵਿਭਾਗ ਅਨੁਸਾਰ ਜਿਹੜੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ, ਉਹ ਹੋਰ ਬੀਮਾਰੀਆਂ ਤੋਂ ਵੀ ਪੀੜਤ ਹਨ ਅਤੇ ਹੋਰ ਬੀਮਾਰੀਆਂ ਕਾਰਣ ਉਨ੍ਹਾਂ ਦੇ ਸਰੀਰ ’ਚ ਇਮਊਨਿਟੀ ਦੀ ਕਾਫ਼ੀ ਕਮੀ ਹੋ ਗਈ ਹੈ, ਜਿਸ ਕਾਰਣ ਕੋਰੋਨਾ ਨਾਲ ਵੀ ਉਨ੍ਹਾਂ ਦੀ ਜਾਨ ਰਹੀ ਹੈ। ਸਿਹਤ ਵਿਭਾਗ ਮੁਤਾਬਕ ਜ਼ਿਲੇ ’ਚ ਹੁਣ ਤਕ ਕੁੱਲ 9543 ਵਿਅਕਤੀ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ’ਚੋਂ 7752 ਠੀਕ ਹੋ ਚੁੱਕੇ ਹਨ। 1434 ਲੋਕਾਂ ਦਾ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ ।

ਮਰਨ ਵਾਲੇ ਮਰੀਜ਼ਾਂ ਦਾ ਵੇਰਵਾ

ਮਰੀਜ਼ ਉਮਰ        ਪਤਾ        ਹਸਪਤਾਲ       ਬੀਮਾਰੀ

1 ਵਿਨੋਦ ਕੁਮਾਰ (65) , ਰਾਮਬਾਗ , ਗੁਰੂ ਨਾਨਕ ਦੇਵ ਹਸਪਤਾਲ ਹਾਈਪਰਟੈਸ਼ਨ ਕੋਰੋਨਾ ਪਾਜ਼ੇਟਿਵ ।

2 ਸੁਰਜੀਤ ਸਿੰਘ (50) ਰਾਮਤੀਰਥ ਗੁਰੂ ਨਾਨਕ ਦੇਵ ਹਸਪਤਾਲ ਕੋਵਿਡ ਨਿਮੋਨੀਆ

3 ਜਗੀਰ ਸਿੰਘ (60) , ਅਜਨਾਲਾ, ਗੁਰੂ ਨਾਨਕ ਦੇਵ ਹਸਪਤਾਲ ਹਾਰਟ ਦੀ ਸਮੱਸਿਆ ਅਤੇ ਹਾਈਪਰਟੈਂਸਨ ।

4 ਬਚਨ ਸਿੰਘ (59) , ਬਾਬਾ ਦੀਪ ਸਿੰਘ ਕਾਲੋਨੀ ਕਾਰਪੋਰੇਟ ਹਸਪਤਾਲ ਹਾਰਟ ਦੀ ਸਮੱਸਿਆ ਅਤੇ ਹਾਈਪਰਟੈਂਸ਼ਨ ।

5 ਮਨਜੀਤ ਕੌਰ (75) ਰਸੂਲਪੁਰ ਕਲਾਂ ਆਈ. ਵੀ. ਵਾਈ. ਹਸਪਤਾਲ ਕੋਵਿਡ ਨਿਮੋਨੀਆ।


Bharat Thapa

Content Editor

Related News