ਮੁੱਖ ਚੋਣ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਤੁਰੰਤ ਰੱਦ ਕਰਨ

04/20/2019 4:25:22 AM

ਅੰਮ੍ਰਿਤਸਰ (ਮਮਤਾ)-ਸਥਾਨਕ ਵਿਰਸਾ ਵਿਹਾਰ ਵਿਖੇ ਸਾਊਥ ਏਸ਼ੀਆ ਹਿਊਮਨ ਰਾਈਟਸ ਤੇ ਜਮਹੂਰੀ ਅਧਿਕਾਰ ਸਭਾ ਦੀ ਸਾਂਝੀ ਮੀਟਿੰਗ ਰਮੇਸ਼ ਯਾਦਵ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਮਰਜੀਤ ਸਿੰਘ ਭੱਲਾ, ਸਤੀਸ਼ ਝੀਂਗਣ, ਪ੍ਰੀਤਮ ਦਾਸ, ਸਮੀਰ ਵਰਮਾ, ਅਰੁਣ ਸ਼ਰਮਾ, ਗੁਰਬਾਜ ਸਿੰਘ ਛੀਨਾ, ਹਰਜੀਤ ਸਿੰਘ ਸਰਕਾਰੀਆ, ਨਰਿੰਦਰ ਸਾਂਘੀ, ਅਮਨ ਭਾਰਦਵਾਜ, ਪ੍ਰਵੇਜ਼ ਮਹੀਨੀਆ, ਜਸਪਾਲ ਪਾਇਲਟ ਆਦਿ ਸ਼ਾਮਿਲ ਹੋਏ, ਜਿਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਫ਼ਸਰ ਦੀ ਬਦਲੀ ਕਾਰਨ ਪੰਜਾਬ ’ਚ ਬਹਿਬਲ ਕਲਾਂ ਗੋਲੀਕਾਂਡ ਤੇ ਹੋਰ ਮਾਮਲਿਆਂ ਦੀ ਜਾਂਚ ਪ੍ਰਭਾਵਿਤ ਹੋਵੇਗੀ, ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਇਸ ਬਦਲੀ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਨਿਆਂ ਮਿਲ ਸਕੇ। ਸਮਾਂ ਮੰਗ ਕਰਦਾ ਹੈ ਕਿ ਲੋਕ ਹਿਰਦਿਆਂ ਦੀ ਆਵਾਜ਼ ਨਾਲ ਜੁਡ਼ੇ ਮਸਲੇ ਦੀ ਤਹਿ ਫਰੋਲੀ ਜਾਵੇ ਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਤੇ ਦੋਸ਼ੀਆਂ ਨੂੰ ਸਜ਼ਾ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਪਹਿਲਾਂ ਵੀ ਕਈ ਵਾਰ ਅਜਿਹਾ ਹੀ ਵਾਪਰਿਆ ਹੈ ਕਿ ਪੇਚੀਦਾ ਮਸਲਿਆਂ ਦੀ ਜਾਂਚ ਨੂੰ ਭਟਕਾ ਦਿੱਤਾ ਜਾਂਦਾ ਹੈ ਤੇ ਲੋਕ ਨਿਆਂ ਉਡੀਕਦੇ ਰਹਿੰਦੇ ਹਨ, ਇਸ ਲਈ ਇਸ ਘਟਨਾ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਜਾਂਚ ਸਹੀ ਦਿਸ਼ਾ ਵੱਲ ਜਾ ਸਕੇ।

Related News