ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਥਾਣਿਆਂ ''ਚ ਮਾਰਿਆ ''ਛਾਪਾ''

Tuesday, Jun 18, 2024 - 12:55 PM (IST)

ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਥਾਣਿਆਂ ''ਚ ਮਾਰਿਆ ''ਛਾਪਾ''

ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਮਿਸ਼ਨਰੇਟ ਪੁਲਸ ਸਟੇਸ਼ਨ 6 ਅਤੇ 4 ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਪੁਲਸ ਕਮਿਸ਼ਨਰ ਵਲੋਂ ਥਾਣੇ ਦਾ ਰਜਿਸਟਰ ਵੀ ਚੈੱਕ ਕੀਤਾ ਗਿਆ। ਬਿਨਾਂ ਕਿਸੇ ਸੂਚਨਾ ਦੇ ਅਚਾਨਕ ਚੈਕਿੰਗ ਕਰਨ ਪਹੁੰਚੇ ਸਵਪਨ ਸ਼ਰਮਾ ਨੂੰ ਦੇਖ ਕੇ ਥਾਣੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। 

ਇਸ ਦੌਰਾਨ ਗੱਲਬਾਤ ਕਰਦੇ ਹੋਏ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਰੁਟੀਨ ਚੈਕਿੰਗ ਹੈ, ਜਿਸ ਵਿਚ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ, ਕ੍ਰਾਈਮ ਡਾਇਰੀ, ਥਾਣਿਆਂ ਦੀ ਸਫਾਈ ਅਤੇ ਹੋਰ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮਾਡਲ ਟਾਊਨ ਸਬੰਧੀ ਤਜਵੀਜ਼ ਤਿਆਰ ਕੀਤੀ ਗਈ ਹੈ, ਜਿਸ ਵਿਚ ਮਾਡਲ ਥਾਣਾ ਬਣਾਉਣ ਦਾ ਕੰਮ ਚੱਲ ਰਿਹਾ ਹੈ।


author

Gurminder Singh

Content Editor

Related News