‘ਦੇਸ਼ ਦੇ ਵਿਕਾਸ ’ਚ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ’

Friday, Apr 19, 2019 - 09:39 AM (IST)

‘ਦੇਸ਼ ਦੇ ਵਿਕਾਸ ’ਚ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ’
ਅੰਮ੍ਰਿਤਸਰ (ਦਲਜੀਤ)-ਦੇਸ਼ ਦੇ ਵਿਕਾਸ ’ਚ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਵਿਦਿਆਰਥੀਆਂ ਨੂੰ ਆਪਣੀ ਪਡ਼੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਕਰਨ ਦੀ ਬਜਾਏ ਨੌਕਰੀਆਂ ਪੈਦਾ ਕਰਨ ਲਈ ਹੋਰ ਕੰਮ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਦੇ ਇਸ ਕੰਮ ਨਾਲ ਜਿਥੇ ਦੇਸ਼ ਖੁਸ਼ਹਾਲ ਹੋਵੇਗਾ, ਉਥੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਹ ਸ਼ਬਦ ਨੈਸ਼ਨਲ ਫਿਜ਼ੀਕਲ ਲੈਬਾਰਟਰੀ ਸੀ. ਐੱਸ. ਆਈ. ਆਰ. ਨਿਊ ਦਿੱਲੀ ਦੇ ਡਾਇਰੈਕਟਰ ਡਾ. ਡੀ. ਕੇ. ਆਸਵਾਲ ਨੇ ਰਾਮਤੀਰਥ ਰੋਡ ’ਤੇ ਸਥਿਤ ਸੱਤਿਅਮ ਇੰਸਟੀਚਿਊਟ ’ਚ ਸਾਲਾਨਾ ਡਿਗਰੀ ਵੰਡ ਸਮਾਰੋਹ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ। ਸਮਾਰੋਹ ’ਚ 160 ਇੰਜੀਨੀਅਰਿੰਗ, 30 ਮੈਨੇਜਮੈਂਟ ਤੇ 165 ਫਾਰਮੇਸੀ ਅਤੇ ਡਿਪਲੋਮਾ ਕਾਲਜ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਸਮਾਰੋਹ ’ਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਡੀਨ ਪਲਾਨਿੰਗ ਡਾ. ਐੱਨ. ਪੀ. ਸਿੰਘ ਮੁੱਖ ਮਹਿਮਾਨ ਦੇ ਰੂਪ ’ਚ ਮੌਜੂਦ ਸਨ। ਡਾ. ਆਸਵਾਲ ਨੇ ਕਿਹਾ ਕਿ ਉੱਚੀ ਸੋਚ ਨਾਲ ਹੀ ਅਸੀਂ ਜੀਵਨ ਦੀ ਹਰ ਉਚਾਈ ਨੂੰ ਪ੍ਰਾਪਤ ਕਰ ਸਕਦੇ ਹਾਂ। ਪੰਜਾਬ ਟੈਕਨੀਕਲ ਯੂਨੀਵਰਸਿਟੀ ਰੋਜ਼ਗਾਰ ਪੈਦਾ ਕਰਨ ਵਾਲੇ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਦੀ ਹੈ। ਡਾ. ਐੱਨ. ਪੀ. ਸਿੰਘ ਨੇ ਡਾ. ਆਸਵਾਲ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਵੇਂ ਰੋਜ਼ਗਾਰ ਪੈਦਾ ਕਰਨ ਵਾਲੇ ਵਿਦਿਆਰਥੀਆਂ ਦੀ ਹਮੇਸ਼ਾ ਵਿੱਤੀ ਮਦਦ ਕਰਦੀ ਹੈ। ਪੰਜਾਬ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਸਾਨੂੰ ਉਨ੍ਹਾਂ ਨੂੰ ਹੱਲ ਕਰਨ ਲਈ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਨਵੇਂ ਸਟਾਰਟਅਪ ਬਿਜ਼ਨੈੱਸ ਲਈ ਉਹ ਯੂਨੀਵਰਸਿਟੀ ਪੱਧਰ ’ਤੇ ਵਿਦਿਆਰਥੀਆਂ ਦੀ ਮਦਦ ਕਰਨਗੇ। ਵਿਦਿਆਰਥੀ ਆਪਣਾ ਪ੍ਰਾਜੈਕਟ ਲੈ ਕੇ ਯੂਨੀਵਰਸਿਟੀ ਆ ਸਕਦੇ ਹਨ, ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਇਸ਼ਿਤਾ ਭਾਰਦਵਾਜ ਨੇ ਸੱਤਿਅਮ ਇੰਸਟੀਚਿਊਟ ਦੀਆਂ ਉਪਲਬਧੀਆਂ ਬਾਰੇ ਦਿੱਤੀ ਜਾਣਕਾਰੀ- ਇਸ਼ਾਤਾ ਭਾਰਦਵਾਜ ਸੀ. ਈ. ਓ. ਨੇ ਡਾ. ਡੀ. ਕੇ ਆਸਵਾਲ ਤੇ ਡਾ. ਐੱਨ. ਪੀ. ਸਿੰਘ ਦਾ ਆਪਣੇ ਬਿਜ਼ੀ ਸ਼ੈਡਿਊਲ ’ਚੋਂ ਸਮਾਂ ਕੱਢ ਦੇ ਕਨਵੋਕੇਸ਼ਨ ’ਚ ਆ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਐੱਸ. ਬੀ. ਐੱਸ. ਗਰੁੱਪ ਤੇ ਸੱਤਿਅਮ ਇੰਸਟੀਟਿਊਟ ਵੱਲੋਂ ਕੀਤੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਪਿਤਾ ਵੱਲੋਂ ਬੀਜੇ ਬੂਟੇ ਨੇ ਕਈ ਸੂਬਿਆਂ ਦੇ ਵਿਦਿਆਰਥੀਆਂ ਨੂੰ ਕੀਤਾ ਸਿੱਖਿਅਤ- ਡਾ. ਰਾਜੇਸ਼ ਭਾਰਦਵਾਜ ਮੈਨੇਜਿੰਗ ਡਾਇਰੈਕਟਰ ਐੱਸ. ਬੀ. ਐੱਸ. ਗਰੁੱਪ ਆਫ ਐਜੂੁਕੇਸ਼ਨ ਸੋਸਾਇਟੀ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਮ ਇਕਬਾਲ ਸ਼ਰਮਾ ਵੱਲੋਂ ਸੰਨ 1986 ’ਚ ਐੱਸ. ਬੀ. ਐੱਸ. ਗਰੁੱਪ ਸ਼ੁਰੂ ਕੀਤਾ ਗਿਆ ਤੇ ਅੱਜ ਇਸ ਗਰੁੱਪ ਦੀਆਂ ਪੱਟੀ, ਅੰਮ੍ਰਿਤਸਰ, ਅੰਬਾਲਾ ਤੇ ਫਿਰੋਜ਼ਪੁਰ ’ਚ ਵਿਦਿਅਕ ਸੰਸਥਾਵਾਂ ਚੱਲ ਰਹੀਆਂ ਹਨ। ਇਨ੍ਹਾਂ ਕਾਲਜਾਂ ਤੋਂ ਡਿਗਰੀਆਂ ਪ੍ਰਾਪਤ ਕਰ ਕੇ ਵਿਦਿਆਰਥੀ ਚੰਗੀਆਂ ਕੰਪਨੀਆਂ ’ਚ ਕੰਮ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਅੱਗੇ ਚੱਲ ਕੇ ਆਪਣੇ ਜੀਵਨ ’ਚ ਹੋਰ ਉਚਾਈਆਂ ਹਾਸਲ ਕਰਨਗੇ ਤੇ ਇਸ ਕਾਲਜ ਦਾ ਨਾਂ ਰੌਸ਼ਨ ਕਰਨਗੇ ਤੇ ਸਮਾਜ ਸੇਵਾ ’ਚ ਆਪਣਾ ਯੋਗਦਾਨ ਪਾਉਣਗੇ। ਡਾ. ਆਰ. ਕੇ. ਬੇਦੀ ਡਾਇਰੈਕਟਰ ਪ੍ਰਿੰਸੀਪਲ ਨੇ ਡਾ. ਡੀ. ਕੇ. ਆਸਵਾਲ ਤੇ ਡਾ. ਐੱਨ. ਪੀ. ਸਿੰਘ ਦਾ ਕਨਵੋਕੇਸ਼ਨ ’ਚ ਆ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਰਾਮ ਇਕਬਾਲ ਸ਼ਰਮਾ ਚੇਅਰਮੈਨ ਐੱਸ. ਬੀ. ਐੱਸ. ਗਰੁੱਪ, ਮੈਨੇਜਿੰਗ ਡਾਇਰੈਕਟਰ ਮ੍ਰਦੁਲਾ ਭਾਰਦਵਾਜ, ਐੱਸ. ਬੀ. ਐੱਸ. ਗਰੁੱਪ ਆਫ ਐਜੂਕੇਸ਼ਨ ਇੰਸਟੀਚਿਊਟ ਪੱਟੀ, ਡਾ. ਆਰ. ਕੇ. ਬੇਦੀ ਡਾਇਰੈਕਟਰ ਪ੍ਰਿੰ. ਡਾ. ਅਕਸ਼ ਰਾਣਾ, ਪ੍ਰਿੰ. ਆਈ. ਪੀ. ਐੱਸ. ਦੁੱਗਲ, ਪ੍ਰਿੰ. ਪ੍ਰੋ. ਐੱਚ. ਐੱਲ. ਸ਼ਰਮਾ, ਡਾਇਰੈਕਟਰ ਅਕਾਦਮਿਕ ਕਪਿਲ ਸ਼ਰਮਾ, ਡਾ. ਇਸ਼ਾਵ ਕੁਮਾਰ ਤੇ ਪਿੰ੍ਰ. ਡਾ. ਸਰਿਤਾ ਨਾਰਦ ਵੀ ਮੌਜੂਦ ਸਨ।

Related News