12 ...ਵਾਇਰਲ ਫੀਵਰ ਦੀ ਲਪੇਟ ’ਚ ਜ਼ਿਆਦਾਤਰ ਬੱਚੇ ਆਉਂਦੇ ਹਨ : ਡਾ. ਗਰੋਵਰ
Tuesday, Jan 29, 2019 - 10:30 AM (IST)

ਅੰਮ੍ਰਿਤਸਰ (ਕੱਕਡ਼/520/1)-ਡਾ. ਨਿਰੇਸ਼ ਗਰੋਵਰ ਹਸਪਤਾਲ ਮਜੀਠਾ ਰੋਡ ਬੱਚਾ ਰੋਗ ਮਾਹਿਰ ਡਾ. ਨਿਰੇਸ਼ ਗਰੋਵਰ ਨੇ ਦੱਸਿਆ ਕਿ ਵਾਇਰਲ ਬੁਖਾਰ ਅਤਿਅੰਤ ਸੰਕ੍ਰਾਮਿਕ ਰੋਗ ਹੈ। ਇਸ ਦੀ ਲਪੇਟ ਵਿਚ ਜ਼ਿਆਦਾਤਰ ਬੱਚੇ ਆਉਂਦੇ ਹਨ। ਇਸ ਰੋਗ ਦੇ ਪੈਦਾ ਹੋਣ ਵਿਚ ਕਈ ਤਰ੍ਹਾਂ ਦੇ ਵਾਇਰਸ ਜ਼ਿੰਮੇਵਾਰ ਹੁੰਦੇ ਹਨ। ਇਹ ਵਾਇਰਸ ਪਹਿਲਾਂ ਨੱਕ ਫਿਰ ਗਲੇ, ਸਵਰਇੰਤਰ ਅਤੇ ਮੁੱਖ ਸਾਹ ਨਲੀ ’ਤੇ ਹਮਲਾ ਕਰ ਕੇ ਅੰਦਰ ਪਹੁੰਚ ਕੇ ਪਲਦੇ ਹੋਏ ਬੱਚੇ ਨੂੰ ਰੋਗੀ ਬਣਾ ਦਿੰਦਾ ਹੈ। ਇਹੀ ਵਾਇਰਸ ਮਰੀਜ਼ ਦੇ ਖੰਘਣ, ਛਿੱਕਾਂ ਜਾਂ ਨੱਕ ਸਾਫ਼ ਕਰਨ ’ਤੇ ਵਾਤਾਵਰਣ ਵਿਚ ਫੈਲ ਕੇ ਹੋਰ ਬੱਚਿਆਂ ’ਤੇ ਅਸਰ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਫੀਵਰ ਦੇ ਲੱਛਣਾਂ ਵਿਚ ਚਿਹਰਾ ਅਤੇ ਅੱਖਾਂ ਦੀਆਂ ਪੁਤਲੀਆਂ ਲਾਲ ਹੋ ਜਾਂਦੀਆਂ ਹਨ, ਨਬਜ਼ ਤੇਜ਼ ਹੋ ਜਾਂਦੀ ਹੈ, ਨੱਕ, ਅੱਖ ਅਤੇ ਗਲੇ ਵਿਚ ਸੋਜ ਹੋਣ ਦੀ ਵਜ੍ਹਾ ਨਾਲ ਨੱਕ ਅਤੇ ਅੱਖਾਂ ’ਚੋਂ ਪਾਣੀ ਡਿੱਗਦਾ ਹੈ, ਗਲੇ ਵਿਚ ਖਰਾਸ਼ ਹੋ ਜਾਂਦੀ ਹੈ, ਹੱਥ-ਪੈਰ, ਸਿਰ ਅਤੇ ਪਿੱਠ ਵਿਚ ਦਰਦ ਹੋਣ ਲੱਗਦਾ ਹੈ, ਭੁੱਖ ਨਹੀਂ ਲੱਗਦੀ, ਉਲਟੀ ਦੀ ਵੀ ਸ਼ਿਕਾਇਤ ਹੁੰਦੀ ਹੈ।