ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ

Tuesday, Dec 29, 2020 - 09:08 AM (IST)

ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ

ਅੰਮ੍ਰਿਤਸਰ  (ਦੀਪਕ ਸ਼ਰਮਾ) - ਸਾਲ 2020 ਸ਼ਹਿਰ ਦੇ ਹਰ ਵਿਅਕਤੀ ’ਤੇ ਆਪਣਾ ਭੈਡ਼ਾ ਪ੍ਰਭਾਵ ਛੱਡਦਾ ਗਿਆ। ਕਰੀਬ 550 ਤੋਂ ਜ਼ਿਆਦਾ ਲੋਕਾਂ ਦੀ ਜਾਨ ਕੋਵਿਡ ਨੇ ਨਿਘਲ ਲਈ। ਸਰਕਾਰੀ ਆਂਕਡ਼ਿਆਂ ਮੁਤਾਬਿਕ ਕਰੀਬ 15 ਹਜ਼ਾਰ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਜਦਕਿ 14 ਹਜ਼ਾਰ ਲੋਕਾਂ ਦੀ ਜਾਨ ਕੋਵਿਡ ਦੇ ਇਲਾਜ ਨਾਲ ਬਚ ਸਕੀ। ਕੋਵਿਡ ਦੀ ਲਡ਼ਾਈ ਲਡ਼ਨ ਵਾਲੇ ਕਈ ਮੈਡੀਕਲ, ਸਿਹਤ ਵਿਭਾਗ, ਪੁਲਸ ਕਰਮਚਾਰੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਪਰ ਕਈ ਸੱਤਾਧਾਰੀ ਲੀਡਰ ਮੰਤਰੀ ਕੋਵਿਡ ਤੋਂ ਕਮਾਈ ਕਰਨ ਵਿਚ ਵੀ ਜੁਟੇ ਰਹੇ। ਮਿਸਾਲ ਦੇ ਤੌਰ ’ਤੇ ਐੱਸ. ਐੱਮ. ਓ. ਡਾ. ਅਰੁਣ ਸ਼ਰਮਾ ਦੀ ਮੌਤ ਤਾਂ ਕੋਵਿਡ ਦੀ ਲਡ਼ਾਈ ਲਡ਼ਦੇ ਹੋਏ ਹੋਈ। ਸਰਕਾਰ ਨੇ ਸਨਮਾਨਪੂਰਵਕ ਸ਼ਰਧਾਂਜਲੀ ਦੇ ਕੇ ਉਨ੍ਹਾਂ ਦਾ ਸਸਕਾਰ ਕੀਤਾ ਪਰ ਅਰੁਣ ਸ਼ਰਮਾ ਦੀ ਵਿਧਵਾ ਪਤਨੀ ਡਾ. ਸੋਨੀਆ ਸ਼ਰਮਾ, ਜੋ ਆਪਣੇ ਮ੍ਰਿਤਕ ਪਤੀ ਦੀ ਨੌਕਰੀ ਦਾ ਮੁਆਵਜ਼ਾ ਅਤੇ ਸਹਾਇਤਾ ਫੰਡ ਹਾਸਲ ਕਰਨ ਲਈ ਸਰਕਾਰੀ ਦਫਤਰਾਂ ਵਿਚ ਚੱਕਰ ਲਾ ਕੇ ਸੱਤਾਧਾਰੀ ਅਫਸਰਾਂ, ਨੇਤਾਵਾਂ ਤੋਂ ਇਨਸਾਫ ਨਾ ਮਿਲਣ ’ਤੇ ਜਦੋਂ ਥੱਕ ਗਈ ਤਾਂ 21 ਦਸੰਬਰ ਨੂੰ ਸਰਕਾਰੀ ਤੰਤਰ ਤੋਂ ਦੁੱਖੀ ਹੋ ਕੇ ਆਤਮਹੱਤਿਆ ਕਰ ਕੇ ਸਤੀ ਹੋ ਗਈ ਪਰ ਕਿਸੇ ਸੱਤਾਧਾਰੀ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੰਤਰੀ ਨੂੰ ਇਸ ਸ਼ਰਮਾ ਪਰਿਵਾਰ ਦਾ ਕੋਈ ਦਰਦ ਤੇ ਤਰਸ ਤੱਕ ਨਹੀਂ ਆਇਆ। ਅਜਿਹੇ ਕਈ ਕੇਸ ਹੋਣਗੇ, ਜਿਨ੍ਹਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲ ਰਿਹਾ ਹੈ। ਪੇਸ਼ ਹੈ 2020 ਸਾਲ ਦੀ ਦਰਦ ਭਰੀ ਕਹਾਣੀ ਦਾ ਵੇਰਵਾ…

-ਰੇਲਵੇ ਸਟੇਸ਼ਨ ਗਹਿਰੀ ਮੰਡੀ ਟਰੈਕ ’ਤੇ ਕਿਸਾਨਾਂ ਨੇ 100 ਦਿਨ ਪੂਰਾ ਕੀਤਾ ਧਰਨਾ, ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਜ਼ਿਲੇ ਭਰ ਵਿਚ ਧਰਨਾ ਲਾਉਣ, ਜਾਮ ਲਾਉਣ ਦੇ ਦੌਰ ਲਗਾਤਾਰ ਜਾਰੀ ਹੈ।

-ਪਹਿਲੀ ਵਾਰ ਭਾਜਪਾ ਨੇਤਾ ਜ਼ਿਆਦਾਤਰ ਘਰਾਂ ਵਿਚ ਖੁਦ ਨਜ਼ਰਬੰਦ ਰਹੇ ਅਤੇ ਕਿਸਾਨਾਂ ਦੇ ਡਰ ਤੋਂ ਮੋਦੀ ਦਾ ਪ੍ਰਚਾਰ ਕਰਨ ਵਿਚ ਰਹੇ ਫੇਲ।

-ਹਰਿਮੰਦਰ ਸਾਹਿਬ ਦੀ ਆਮਦਨੀ ਗੋਲਕ ਵਿਚ ਇਸ ਸਾਲ ਪਹਿਲੀ ਵਾਰ ਘੱਟ ਮਾਇਆ ਆਈ ਪਰ ਲੰਗਰ ਜ਼ਿਆਦਾ ਵੰਡਿਆ ਗਿਆ। ਸ਼ਰਧਾਲੂਆਂ ਦੀ ਭੀਡ਼ ਘੱਟ ਹੀ ਰਹੀ।

-ਚੱਡਾ ਸ਼ੂਗਰ ਫੈਕਟਰੀ ਤੋਂ ਪਹਿਲੀ ਵਾਰ ਜ਼ਹਿਰੀਲਾ ਤੇਜ਼ਾਬੀ ਪਾਣੀ ਨਦੀ ਬਿਆਸ ਵਿਚ ਸੁੱਟਣ ਨਾਲ ਲੱਖਾਂ ਮਛਲੀਆਂ , ਪਾਣੀ ਦੇ ਜੀਵ ਮਰੇ। ਸਰਕਾਰ ਨੇ ਪੂਰਾ ਜੁਰਮਾਨਾ ਵਸੂਲ ਨਹੀਂ ਕੀਤਾ। ਦੋਸ਼ ਹੈ ਕਿ ਇਹ ਮਾਮਲਾ ਇਕ ਮੰਤਰੀ ਨੇ ਦਬਾਇਆ।

-ਸਮਝੌਤਾ ਐਕਸਪ੍ਰੈੱਸ ਰੇਲ ਗੱਡੀ, ਸਦਾ-ਏ-ਸਰਹੱੱਦ ਬੱਸ ਸੇਵਾ ਭਾਰਤ-ਪਾਕਿ ਵਿਚਲੇ ਬੰਦ ਰਹੀ। ਭਾਰਤ-ਪਾਕਿ ਵਪਾਰ ਵਾਹਗਾ ਬਾਰਡਰ ’ਤੇ ਰਿਹਾ ਠੱਪ। ਰੇਲਵੇ ਵਿਭਾਗ, ਪ੍ਰਾਈਵੇਟ ਬੱਸ ਮਾਲਿਕ ਮੰਦੇ ਨਾਲ ਹੋਏ ਪ੍ਰਭਾਵਿਤ।

-ਸਿੱਧੂ ਦੇ ਤੇਵਰ ਬਦਲਦੇ ਰਹੇ, ਖ਼ਾਮੋਸ਼ੀ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਮੁੱਖੀ ਹਰੀਸ਼ ਰਾਵਤ ਨੇ ਲੰਚ ਡਿਪੋਲਮੇਸੀ ਦਾ ਇਸਤੇਮਾਲ ਕਰ ਕੇ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਦੇ ਨਾਲ ਜੱਫੀ ਪਵਾ ਦਿੱਤੀ ਪਰ ਕੈਬਨਿਟ ਵਿਚ ਹੁਣ ਤੱਕ ਸਿੱੱਧੂ ਨੂੰ ਮੰਤਰੀ ਅਹੁੱਦੇ ਦੀ ਸੀਟ ਨਹੀਂ ਮਿਲੀ।

-ਪਹਿਲੀ ਵਾਰ ਪ੍ਰਾਈਵੇਟ ਟੈਸਟ ਲੈਬੋਰਟਰੀ ਦੇ ਮਾਲਕਾਂ ਖਿਲਾਫ ਗਲਤ ਕੋਵਿਡ ਰਿਪੋਰਟ ਜਾਰੀ ਕਰਨ ਦਾ ਮਾਮਲਾ ਹੋਇਆ ਦਰਜ, ਇਕ ਮੰਤਰੀ ’ਤੇ ਮਾਮਲਾ ਦਬਾਉਣ ਦਾ ਦੋਸ਼ ਹੈ।

-ਕੋਵਿਡ ਦੌਰਾਨ ਗੇਟ ਹਕੀਮਾਂ ਦੇ ਇਲਾਕੇ ਦੇ ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ’ਤੇ ਇਕ ਕੈਬਨਿਟ ਮੰਤਰੀ ਦੇ ਚੇਹਤੇ ਨੇ ਧੱਕੇਸ਼ਾਹੀ ਕੀਤੀ।

-ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 15 ਸਾਲਾਂ ਬਾਅਦ ਪ੍ਰਧਾਨ ਬਣਾਇਆ, ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਸਾਲ ਪ੍ਰਧਾਨਗੀ ਦੇ ਅਹੁਦੇ ਤੋਂ ਹੱਟੇ।

-328 ਪਾਵਨ ਸਵਰੂਪਾਂ ਦਾ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਖੁਦ ਆਪਣਾ ਅਸਤੀਫਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਟਕਾਰਾਅ ਰਿਹਾ।

-ਨਗਰ ਨਿਗਮ ਨੇ ਪਹਿਲੀ ਵਾਰ ਨਿਗਮ ਟਾਊਨ ਪਲੇਨਰ ਨੂੰ ਨੌਕਰੀ ਤੋਂ ਨਿਕਾਲਿਆ।

-ਸਮਾਰਟ ਸਿਟੀ ਨੇ ਸ਼ਹਿਰ ਵਿਚ ਵਿਕਾਸ ਵਧਾਇਆ ਪਰ ਆਮ ਲੋਕਾਂ ਨੇ ਇਸ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਦਿੱਤਾ। ਵਿਕਾਸ ਜਾਰੀ ਹੈ।

-ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਸਭ ਤੋਂ ਘੱਟ ਮੁਸਾਫਿਰਾਂ ਨੇ ਸਫਰ ਕੀਤਾ, ਜ਼ਿਆਦਾ ਸਮੇਂ ਤੋਂ ਵਿਦੇਸ਼ੀ ਫਲਾਇਟਾਂ ਬੰਦ ਹਨ ਪਰ ਕਸਟਮ ਵਿਭਾਗ ਨੇ ਭਾਰੀ ਤਦਾਦ ਵਿਚ ਸੋਨਾ ਫਡ਼ਿਆ।

-ਜ਼ਿਆਦਾ ਸਮਾਂ ਬੱਚਿਆਂ ਨੂੰ ਸਕੂਲ ਨਾ ਜਾਂਦੇ ਹੋਏ ਆਨਲਾਇਨ ਪਡ਼੍ਹਾਈ ਕਰਨੀ ਪਈ, ਸਰਕਾਰ ਨੇ ਕੁੱਝ ਹੀ ਬੱਚਿਆਂ ਨੂੰ ਸਮਾਰਟ ਫੋਨ ਵੰਡੇ।

-ਭਾਰਤ-ਪਾਕਿ ਬਾਰਡਰ ’ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਜ਼ਿਆਦਾਤਰ ਸਮਾਂ ਸਟੇਡੀਅਮ ਖਾਲੀ ਰਿਹਾ।

-ਜ਼ਿਆਦਾਤਰ ਸਮੇਂ ਤੋਂ ਲਾਕਡਾਉਨ ਅਤੇ ਕਰਫਿਊ ਲਾਉਣ ਨਾਲ ਵਪਾਰ ਅਤੇ ਬੈਂਕਾਂ ਉਦਯੋਗ ’ਤੇ ਮੰਦੀ ਛਾਈ ਰਹੀ। ਰਾਸ਼ਨ ਵੇਚਣ ਵਾਲੀਆਂ ਨੇ ਰੱਜ ਕੇ ਕੀਤੀ ਕਮਾਈ।

-ਸ਼ਾਨਦਾਰ ਵਿਆਹ-ਸ਼ਾਦੀਆਂ ਨਾ ਹੋਣ ਨਾਲ ਰਿਜ਼ੋਰਟ, ਹੋਟਲ, ਰੈਸਟੋਰੇਂਟ, ਹਲਵਾਈ, ਵੇਟਰ, ਕੇਟਰ, ਬਿਜਲੀ ਦੀ ਸਜਾਵਟ ਕਰਨ ਵਾਲਿਆਂ ਤੋਂ ਇਲਾਵਾ ਬੈਂਡ ਬਾਜੇ, ਢੋਲੀ, ਗਾਇਕਾਂ ਦਾ ਧੰਦਾ ਚੌਪਟ ਰਿਹਾ।

-ਪਹਿਲੀ ਵਾਰ ਪੰਜਾਬ ਦੇ ਇਕ ਮੰਤਰੀ ’ਤੇ ਦੋਸ਼ ਹੈ ਉਸ ਨੇ ਕਈ ਵਪਾਰੀਆਂ ਨਾਲ ਮਿਲ ਕੇ ਕਰੋਡ਼ਾਂ ਦੇ ਕਣਕ ਦੇ ਟਰੱਕ ਉੱਤਰ ਪ੍ਰਦੇਸ਼ ਤੋਂ ਮੰਗਵਾ ਕੇ ਕਰੋਡ਼ਾਂ ਰੁਪਏ ਕਮਾਏ ਪਰ ਸਰਕਾਰ ਖਾਮੋਸ਼ ਰਹੀ।

-ਕੋਵਿਡ ਦੇ ਟੈਸਟਾਂ ਲਈ ਸਰਕਾਰ ਵੱਲੋਂ ਖਰੀਦੀਆਂ ਗਈਆਂ ਕੋਵਿਡ ਕਿੱਟਾਂ ਵਿਚ ਹੇਰਾਫੇਰੀ ਕਰਨ ਵਾਲੇ ਇਕ ਕੈਬਨਿਟ ਮੰਤਰੀ ਵੱਲੋਂ ਹੇਰਾਫੇਰੀ ਕਰਨ ਦੇ ਇਲਜ਼ਾਮ ਲਾਉਣ ਦਾ ਮਾਮਲਾ ਹੋਇਆ ਰਫਾ-ਦਫਾ।

-ਨਗਰ ਨਿਗਮ ਦੇ ਅਹੁਦੇਦਾਰਾਂ ਦੀ ਕਮਜੋਰੀ, ਅਣਦੇਖੀ ਕਾਰਣ 693 ਕਿਰਾਏਦਾਰਾਂ ਨੇ ਮਾਲਿਕਾਨਾ ਹੱਕ ਲੈਣ ਦੇ ਜੋ ਮੰਗ-ਪੱਤਰ ਦਾਖਲ ਕੀਤੇ ਸਨ, ਉਹ ਸਕੀਮ ਨਿਗਮ ਲਾਗੂ ਨਹੀਂ ਕਰ ਸਕੀ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News