ਅੰਮ੍ਰਿਤਸਰ: ਕਣਕ ਦੀ ਘੱਟ ਲਿਫਟਿੰਗ ਭੇਜਣ ''ਤੇ ਸਰਪੰਚ ਨੂੰ ਮਾਰੀ ਗੋਲੀ

Wednesday, Jun 03, 2020 - 06:21 PM (IST)

ਅੰਮ੍ਰਿਤਸਰ: ਕਣਕ ਦੀ ਘੱਟ ਲਿਫਟਿੰਗ ਭੇਜਣ ''ਤੇ ਸਰਪੰਚ ਨੂੰ ਮਾਰੀ ਗੋਲੀ

ਲੋਪੋਕੇ (ਸਤਨਾਮ)— ਅੱਜ ਓਠੀਆ ਮੰਡੀ ਦੀ ਕਣਕ ਦੀ ਘੱਟ ਲਿਫਟਿੰਗ ਭੇਜਣ 'ਤੇ ਕੁਝ ਵਿਅਕਤੀਆਂ ਵੱਲੋਂ ਸਰਪੰਚ ਨੂੰ ਗੋਲੀ ਮਾਰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਮੌਜੂਦਾ ਸਰਪੰਚ ਸਵਿੰਦਰ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ ਵਾਸੀ ਕੜਿਆਲ ਜੋ ਆੜ੍ਹਤ ਦਾ ਕੰਮ ਕਰਦਾ ਸੀ। ਕਣਕ ਦੀ ਘੱਟ ਲਿਫਟਿੰਗ ਕਰਕੇ ਸਰਕਾਰੀ ਗੋਦਾਮਾਂ 'ਚ ਭੇਜ ਰਹੇ, ਜਿਸ ਦੀ ਸੂਚਨਾ ਮੈਂ ਜ਼ਿਲ੍ਹਾ ਖੁਰਾਕ ਅਫ਼ਸਰ ਨੂੰ ਦਿੱਤੀ ਅਤੇ ਉਨ੍ਹਾਂ ਦੀ ਹਾਜ਼ਰੀ ਜਦੋਂ ਚੈੱਕ ਕੀਤਾ ਤਾਂ ਕਣਕ ਭਰਤੀ 35 ਕਿੱਲੋ ਨਿਕਲੀ। ਇਸੇ ਰੰਜਿਸ਼ ਨੂੰ ਲੈ ਕੇ ਇਨ੍ਹਾਂ ਵਿਅਕਤੀਆ ਵੱਲੋਂ ਮੇਰੇ 'ਤੇ 315 ਪਿਸਟੌਲ ਨਾਲ ਗੋਲੀਆਂ ਚਲਾਈਆਂ, ਜੋ ਮੇਰੇ ਖੱਬੇ ਪਟ 'ਚ ਵੱਜੀ। ਜ਼ਖਮੀ ਹਾਲਤ 'ਚ ਉਨ੍ਹਾਂ ਨੂੰ ਲੋਪੋਕੇ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਾਰਵਾਇਆ ਗਿਆ, ਜਿਨ੍ਹਾਂ ਨੂੰ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।


author

shivani attri

Content Editor

Related News