ਅੰਮ੍ਰਿਤਸਰ ਦੇ ਵਪਾਰੀ ਨੇ ਜਿਪਸਮ ਪਾਊਡਰ ਦੀ ਆੜ ’ਚ ਮੰਗਵਾਈ 205 ਕਿੱਲੋ ਹੈਰੋਇਨ, ਗ੍ਰਿਫ਼ਤਾਰ

Tuesday, Apr 26, 2022 - 09:53 AM (IST)

ਅੰਮ੍ਰਿਤਸਰ ਦੇ ਵਪਾਰੀ ਨੇ ਜਿਪਸਮ ਪਾਊਡਰ ਦੀ ਆੜ ’ਚ ਮੰਗਵਾਈ 205 ਕਿੱਲੋ ਹੈਰੋਇਨ, ਗ੍ਰਿਫ਼ਤਾਰ

ਅੰਮ੍ਰਿਤਸਰ/ਜੈਤੋ (ਨੀਰਜ, ਪਰਾਸ਼ਰ) - ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਦਰਾਮਦ ਕੀਤੀ ਗਈ ਮੁਲੱਠੀ ’ਚ 102 ਕਿੱਲੋ ਹੈਰੋਇਨ ਫੜੇ ਜਾਣ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਡੀ. ਆਰ. ਆਈ. ਦੀ ਟੀਮ ਨੇ ਅੰਮ੍ਰਿਤਸਰ ਅਤੇ ਤਰਨਤਾਰਨ ’ਚ ਸਰਗਰਮ ਇਕ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਪਾਰੀ ਨੇ ਗੁਜਰਾਤ ਦੇ ਕਾਂਡਲਾ ਪੋਰਟ ’ਤੇ ਈਰਾਨ ਤੋਂ ਜਿਪਸਮ ਪਾਊਡਰ ਦੇ ਦਰਾਮਦ ਦੀ ਆੜ ਵਿਚ 205 ਕਿੱਲੋ ਹੈਰੋਇਨ ਮੰਗਵਾਈ ਸੀ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿਚ 1 ਹਜ਼ਾਰ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਜਾਣਕਾਰੀ ਅਨੁਸਾਰ ਡੀ. ਆਰ. ਆਈ. ਨੇ 24 ਅਪ੍ਰੈਲ ਦੇ ਦਿਨ ਕਾਂਡਲਾ ਪੋਰਟ ’ਤੇ ਈਰਾਨ ਦੇ ਬੱਦਰ ਅੱਬਾਸ ਪੋਰਟ ਤੋਂ ਆਏ ਜਿਪਸਮ ਪਾਊਡਰ ਦੇ ਕੰਟੇਨਰ ਨੂੰ ਸੀਜ਼ ਕੀਤਾ, ਕਿਉਂਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਸ ਕੰਟੇਨਰ ਵਿਚ ਹੈਰੋਇਨ ਦੀ ਇਕ ਵੱਡੀ ਖੇਪ ਭੇਜੀ ਗਈ ਹੈ। ਕੰਟੇਨਰ ਵਿਚ 11 ਹਜ਼ਾਰ ਦੇ ਕਰੀਬ ਬੈਗ ਸਨ, ਜਿਸ ਵਿਚ 394 ਮੀਟ੍ਰਿਕ ਟਨ ਜਿਪਸਮ ਪਾਊਡਰ ਦਿਖਾਇਆ ਗਿਆ ਸੀ। ਇਸ ਨੂੰ ਦਰਾਮਦ ਕਰਨ ਵਾਲੇ ਵਿਅਕਤੀ ਨੇ ਆਪਣਾ ਪਤਾ ਉੱਤਰਾਖੰਡ ਦਾ ਦਿੱਤਾ ਹੋਇਆ ਸੀ। ਵਿਭਾਗ ਦੀ ਇਕ ਸਪੈਸ਼ਲ ਟੀਮ ਨੇ ਜਦੋਂ ਪਤੇ ’ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਪਤਾ ਜਾਅਲੀ ਪਾਇਆ ਗਿਆ ਅਤੇ ਸਬੰਧਤ ਵਪਾਰੀ ਦੀ ਟਿਕਾਣਾ ਤਰਨਤਾਰਨ ਦੇ ਇਕ ਪਿੰਡ ’ਚ ਪਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਇਸ ਤੋਂ ਪਹਿਲਾਂ ਕਿ ਕਥਿਤ ਵਪਾਰੀ ਫਰਾਰ ਹੁੰਦਾ, ਡੀ. ਆਰ. ਆਈ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਡੀ. ਆਰ. ਆਈ. ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਹੈਰੋਇਨ ਸਮੱਗਲਿੰਗ ਕਰਨ ਵਾਲੇ ਕਿੰਗਪਿਨ ਦੀ ਤਲਾਸ਼ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੀ. ਆਰ. ਆਈ. ਦੀ ਟੀਮ ਨੇ 5 ਜੁਲਾਈ 2021 ਦੇ ਦਿਨ ਮੁੰਬਈ ਦੇ ਜੀ. ਐੱਨ. ਪੀ. ਟੀ. ਪੋਰਟ ’ਤੇ 300 ਕਿੱਲੋ ਹੈਰੋਇਨ ਜ਼ਬਤ ਕੀਤੀ ਸੀ ਅਤੇ ਤਰਨਤਾਰਨ ਦੇ ਕਸਬੇ ਚੌਹਲਾ ਸਾਹਿਬ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਨਾਮਕ ਕਥਿਤ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ


author

rajwinder kaur

Content Editor

Related News