ਅੰਮ੍ਰਿਤਸਰ ਏਅਰਪੋਰਟ ਅਤੇ ਏਅਰਫੋਰਸ ਸਟੇਸ਼ਨ ''ਤੇ ਅੱਤਵਾਦੀ ਹਮਲੇ ਦੀ ਅਫਵਾਹ
Wednesday, Jan 31, 2018 - 10:45 AM (IST)

ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਹਵਾਈ ਅੱਡੇ 'ਤੇ ਹਮਲੇ ਦੀ ਅਫਵਾਹ ਨੇ ਮੰਗਲਵਾਰ ਪੂਰਾ ਦਿਨ ਜ਼ੋਰ ਫੜੀ ਰੱਖਿਆ। ਸਵੇਰ ਤੋਂ ਹੀ ਅਫਵਾਹ ਫੈਲਣ ਲੱਗੀ ਸੀ ਕਿ ਅੰਮ੍ਰਿਤਸਰ ਦੇ ਏਅਰਪੋਰਟ ਅਤੇ ਏਅਰਫੋਰਸ ਸਟੇਸ਼ਨ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਬਾਅਦ ਦੁਪਹਿਰ ਕਈ ਟੀ. ਵੀ. ਚੈਨਲਾਂ ਨੇ ਵੀ ਅੰਮ੍ਰਿਤਸਰ ਏਅਰਪੋਰਟ ਅਤੇ ਏਅਰਫੋਰਸ ਸਟੇਸ਼ਨ 'ਤੇ ਹਮਲੇ ਦੇ ਖਤਰੇ ਬਾਰੇ ਦੱਸਿਆ। ਸ਼ੱਕੀ ਹਾਲਾਤ ਬਾਰੇ ਅੰਮ੍ਰਿਤਸਰ ਏਅਰਪੋਰਟ ਦੇ ਮਹਾਨਿਰਦੇਸ਼ਕ ਮਨੋਜ ਚੰਸੋਲਿਆ ਜੋ ਇਸ ਸਮੇਂ ਜੰਮੂ-ਕਸ਼ਮੀਰ ਵਿਚ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ, ਦੂਜੇ ਪਾਸੇ ਏਅਰਪੋਰਟ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।