ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਗੁਰੂ ਨਗਰੀ ਦਾ ਖਾਸ ਤੋਹਫਾ

10/22/2019 1:31:07 PM

ਅੰਮ੍ਰਿਤਸਰ (ਸੁਮਿਤ ਖੰਨਾ) : ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਿਰ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਇਥੇ ਨੈੱਟ ਦੀ ਕੋਈ ਸਮੱਸਿਆ ਨਹੀਂ ਆਵੇਗੀ। ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਪੂਰੀ ਹੈਰੀਟੇਜ ਸਟ੍ਰੀਟ ਨੂੰ ਵਾਈ-ਫਾਈ ਨਾਲ ਲੈਸ ਕਰ ਦਿੱਤਾ ਗਿਆ ਹੈ। ਸ਼ਰਧਾਲੂਆਂ ਨੂੰ ਇਥੇ ਇਕ ਘੰਟੇ ਤੱਕ ਫ੍ਰੀ ਵਾਈ-ਵਾਈ ਦੀ ਸਹੂਲਤ ਮਿਲੇਗੀ। ਇਸ ਪ੍ਰਾਜੈਕਟਰ ਦਾ ਉਦਘਾਟਨ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਆਪਣੇ-ਆਪ 'ਚ ਪੰਜਾਬ ਦਾ ਇਹ ਪਹਿਲਾ ਪ੍ਰਾਜੈਕਟ ਹੈ ਜੋ ਸਮਾਰਟ ਸਿਟੀ ਤਹਿਤ ਸਰਕਾਰ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਉਪਰਾਲੇ ਨਾਲ ਨੇਪਰੇ ਚੜ੍ਹਿਆ ਹੈ। ਇਸ ਸਹੂਲਤ ਦੇ ਨਾਲ ਹੁਣ ਸੰਗਤਾਂ ਆਪਣੇ ਨਾਲ-ਨਾਲ ਆਪਣੇ ਘਰ ਬੈਠੇ ਪਰਿਵਾਰਕ ਮੈਂਬਰਾਂ ਨੂੰ ਵੀ ਨੂੰ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਕਰਵਾ ਸਕਣਗੀਆਂ। 550 ਸਾਲਾ ਪ੍ਰਕਾਸ਼ ਪੁਰਬ 'ਤੇ ਸੰਗਤਾਂ ਲਈ ਇਹ ਵਾਈ-ਫਾਈ ਦੀ ਸਹੂਲਤ ਚੰਗਾ ਤੋਹਫਾ ਹੈ। ਔਜਲਾ ਮੁਤਾਬਕ ਬਾਅਦ 'ਚ ਇਸ ਪ੍ਰਾਜੈਕਟ ਤਹਿਤ ਗੁਰੂ ਨਗਰੀ ਦੇ ਹੋਰ ਵੀ ਕਈ ਅਹਿਮ ਸਥਾਨਾਂ 'ਤੇ ਇਹ ਫ੍ਰੀ ਵਾਈ-ਫਾਈ ਦੀ ਸਹੂਲਤ ਦਿੱਤੀ ਜਾਵੇਗੀ।


cherry

Content Editor

Related News