ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਅਤਿ-ਆਧੁਨਿਕ ਵਾਊਂਡ ਕੇਅਰ ਸੈਂਟਰ ਦੀ ਸ਼ੁਰੂਆਤ
Thursday, Jul 16, 2020 - 03:23 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਅਤਿ-ਆਧੁਨਿਕ ਵਾਊਂਡ ਕੇਅਰ ਸੈਂਟਰ” ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਡਾ. ਹਰਦਾਸ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਭਾਰਤ 'ਚ ਡਾਇਬਟੀਜ਼ ਦੀ ਬੀਮਾਰੀ ਨਾਲ ਜੂਝ ਰਹੇ 15 ਪ੍ਰਤੀਸ਼ਤ ਲੋਕ ਫੂਟ ਅਲਸਰ ਨਾਲ ਪੀੜਤ ਹਨ, ਜੋ ਕਿ ਹਰ ਸਾਲ 45000 ਲੋਕਾਂ ਦੇ ਪੈਰਾਂ ਦੇ ਅੰਗ ਕੱਟਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸੈਂਟਰ ਅਜਿਹੇ ਪੀੜਤ ਮਰੀਜ਼ਾਂ ਲਈ ਇਕ ਉਮੀਦ ਦੀ ਕਿਰਨ ਹੈ।
ਇਹ ਵੀ ਪੜ੍ਹੋਂ : ਇਸ ਭਾਰਤੀ ਕਪਤਾਨ ਤੋਂ ਡਰਦੇ ਸਨ ਕਪਿਲ ਦੇਵ, ਹਰ ਸਮੇਂ ਦਿਲ ਤੇ ਦਿਮਾਗ 'ਚ ਰਹਿੰਦਾ ਸੀ ਖੌਫ਼
ਇਸ ਮੌਕੇ ਡਾ. ਵਿਕਾਸ ਕੱਕੜ, ਪਲਾਸਟਿਕ ਸਰਜਰੀ ਵਿਭਾਗ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਕਿਹਾ ਕਿ ਪਲਾਸਟਿਕ ਸਰਜਰੀ 'ਚ ਸਿਰ ਤੋਂ ਪੈਰਾਂ ਦੀਆਂ ਉਂਗਲਾਂ ਤੱਕ ਦੀ ਆਸਾਨ ਤੋਂ ਲੈ ਕੇ ਗੁੰਝਲਦਾਰ ਪੁਨਰ-ਨਿਰਮਾਣ ਸਰਜਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਰਾਈਨੋਪਲਾਸਟੀ, ਲਿਪੋਸਕਸ਼ਨ, ਫੇਸ ਲਿਫਟ, ਟੱਮੀ ਟੱਕ ਵਰਗੀਆਂ ਆਧੁਨਿਕ ਕੋਸਮੈਟਿਕ ਅਤੇ ਅਸਥੇਟਿਕ ਸਰਜਰੀਆਂ ਚਰਨ 'ਚ ਹਨ। ਸਿਰ, ਗਲੇ, ਛਾਤੀਆਂ ਵਰਗੀਆਂ ਬੀਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦੀ ਮਾਈਕ੍ਰੋਵਰਕੁਲਰ ਪੁਨਰ-ਨਿਰਮਾਣ ਸਰਜਰੀ ਦੁਆਰਾ ਪਲਾਸਟਿਕ ਸਰਜਰੀ ਕਰਕੇ ਮਰੀਜ਼ਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਦੇ ਬਹੁਤ ਹੀ ਬੁਰੇ ਤਰੀਕੇ ਨਾਲ ਸੜੇ ਹੋਏ ਅੰਗਾਂ ਨੂੰ ਪਲਾਸਟਿਕ ਸਰਜਰੀ ਦੁਆਰਾ ਪ੍ਰਭਾਵਸ਼ਾਲੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋਂ : ਕੋਰੋਨਾ ਲਾਗ ਤੋਂ ਬਚਾਉਣ ਲਈ ਵੇਚੇ ਜਾ ਰਹੇ ਹੈਂਡ ਸੈਨੇਟਾਈਜ਼ਰਾਂ ਦੇ ਸੈਂਪਲ ਪਾਏ ਗਏ ਫੇਲ
ਇਸ ਮੌਕੇ ਡਾ. ਏ.ਪੀ. ਸਿੰਘ, ਡੀਨ ਨੇ ਕਿਹਾ ਕਿ ਅੱਜ ਸੰਸਥਾਂ ਨੇ ਰਾਸ਼ਟਰੀ ਪਲਾਸਟਿਕ ਸਰਜਰੀ ਦਿਵਸ ਮੌਕੇ ਅਤਿ-ਆਧੁਨਿਕ ਵਾਊਂਡ ਕੇਅਰ ਸੈਂਟਰ”ਦਾ ਨਿਰਮਾਣ ਕਰਕੇ ਸੰਸਥਾਂ ਨੂੰ ਇੱਕ ਕਦਮ ਹੋਰ ਅੱਗੇ ਲਿਆਂਦਾ ਹੈ। ਇਹ ਸੈਂਟਰ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਵਧੀਆ ਅਤੇ ਸਸਤਾ ਇਲਾਜ ਮੁਹੱਈਆ ਕਰਵਾਉਣ ਲਈ ਸਮਰਪਿਤ ਹੈ। ਇਥੇ ਡਾਇਬਟਿਕ ਫੁਟ ਅਲਸਰ, ਬੈਡ ਸੋਰ, ਲਿੰਮਫੋਡੀਮਾਂ, “ਲੱਤਾਂ ਦੇ ਅਲਸਰ” ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸਾਡੀ ਸੰਸਥਾ ਹਰ ਪ੍ਰਕਾਰ ਦੀ ਸਿਰ ਅਤੇ ਗਲੇ ਦੀ ਸਰਜਰੀ ਅਤੇ ਪੁਨਰ-ਨਿਰਮਾਣ ਦਾ ਇਲਾਜ ਮੁਹੱਈਆ ਕਰਵਾਉਣ ਵਾਲੀ ਪੰਜਾਬ ਦੀ ਮੋਹਰੀ ਸੰਸਥਾ ਬਣ ਗਈ ਹੈ। ਹਰੇਕ ਪ੍ਰਕਾਰ ਦਾ ਬ੍ਰੈਸਟ ਕੈਂਸਰ ਮੈਨਜਮੈਂਟ ਖਾਸ ਤੌਰ ਤੇ ਓਲਕੋਪਲਾਸਟਿਕ ਸਰਜਰੀ, ਬ੍ਰੈਸਟ ਕੰਜਰਵੇਸਨ ਸਰਜਰੀ, ਬ੍ਰੈਸਟ ਪੁਨਰ-ਨਿਰਮਾਣ ਅਤੇ ਅਸਥੈਟਿਕ ਬ੍ਰੈਸਟ ਸਰਜਰੀ ਰੋਜ਼ਾਨਾ ਸੰਸਥਾ ਵਿਖੇ ਕੀਤੀਆਂ ਜਾਂਦੀਆਂ ਹਨ। ਆਧੁਨਿਕ ਵਾਊਂਡ ਕੇਅਰ ਸੈਂਟਰ ਵਿਖੇ ਡਾਇਬਟਿਕ ਫੁਟ ਕੇਅਰ ਇਲਾਜ ਬਹੁਤ ਹੀ ਆਧੁਨਿਕ ਢੰਗ ਨਾਲ ਕੀਤਾ ਜਾਵੇਗਾ, ਜਿਸ ਨਾਲ ਸਰੀਰ ਦੇ ਅੰਗਾਂ ਨੂੰ ਕੱਟਣ ਤੋਂ ਬਚਾਉਣ ਅਤੇ ਜਖ਼ਮਾਂ ਨੂੰ ਜਲਦੀ ਠੀਕ ਕਰਨ ਦੀ ਸੰਭਾਵਨਾ ਵਧ ਜਾਵੇਗੀ।