ਸ੍ਰੀ ਦਰਬਾਰ ਸਾਹਿਬ ''ਚ ਪਹਿਲੀ ਵਾਰੀ ਹੋਵੇਗੀ ਪ੍ਰਦੂਸ਼ਣ ਮੁਕਤ ਆਤਿਸ਼ਬਾਜੀ (ਤਸਵੀਰਾਂ)

10/14/2019 1:34:30 PM

ਅੰਮ੍ਰਿਤਸਰ : ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਲਈ ਸ੍ਰੀ ਦਰਬਾਰ ਸਾਹਿਬ 'ਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ 'ਚ ਮੰਗਲਵਾਰ ਨੂੰ ਹੋਣ ਵਾਲੇ ਸਮਾਗਮ ਲਈ ਪਹਿਲੀ ਵਾਰ ਪ੍ਰਦੂਸ਼ਣ ਮੁਕਤ ਆਤਿਸ਼ਬਾਜੀ ਮੰਗਵਾਈ ਗਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਆਤਿਸ਼ਬਾਜੀਆਂ ਨੂੰ ਚਲਾਉਣ ਲਈ 15 ਲੋਕਾਂ ਦੀ ਟੀਮ ਦਿੱਲੀ ਤੋਂ ਇਥੇ ਆਈ ਹੈ।
PunjabKesari
ਦੱਸ ਦੇਈਏ ਕਿ ਮੰਗਵਾਰ ਸ੍ਰੀ ਦਰਬਾਰ ਸਾਹਿਬ 'ਚ ਹੋਣ ਵਾਲੇ ਸਮਾਗਮ ਲਈ ਮੁੰਬਈ ਦੀ ਸੰਗਤ ਵਲੋਂ 150 ਕੁਇੰਟਲ ਮੰਗਵਾਏ ਗਏ ਹਨ, ਜਿਨ੍ਹਾਂ 'ਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਈਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ ਤੇ ਹਾਈਡੈਂਜਰ ਵਿਸ਼ੇਸ਼ ਹਨ।

PunjabKesariਇਹ ਫੁੱਲ ਰੋਜ਼ਾਨਾ ਜਹਾਜ਼ ਰਾਹੀ ਮੰਗਵਾਏ ਜਾ ਰਹੇ ਹਨ। ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ 'ਚ ਕੋਲਕਾਤਾ, ਮੁੰਬਈ, ਪੁਣੇ, ਬੈਂਗਲੁਰੂ, ਹਾਲੈਂਡ, ਥਾਈਲੈਂਡ, ਮਲੇਸ਼ੀਆਂ ਮੁੱਖ ਹਨ। ਫੁੱਲ ਲਾਉਣ ਲਈ ਕੋਲਕਾਤਾ ਤੋਂ ਆਏ ਸੌ ਦੇ ਕਰੀਬ ਕਾਰੀਗਰ ਕੰਮ ਰਹੇ ਹਨ। ਇਸ ਤੋਂ ਇਲਾਵਾ ਮੁੰਬਈ ਤੋਂ ਵੀ 100 ਤੋਂ ਵੱਧ ਸੰਗਤਾਂ ਸਹਿਯੋਗ ਲਈ ਪੁੱਜੀਆਂ ਹਨ।

PunjabKesari


Baljeet Kaur

Content Editor

Related News