ਨਿਹੰਗ ਸਿੱਖ ਜਥੇਬੰਦੀਆਂ ਤੇ ਦਲਿਤ ਭਾਈਚਾਰੇ ਨੇ ਕੀਤੀ ਧਾਰਾ 370 ਹਟਾਉਣ ਦੀ ਮੰਗ
Saturday, Apr 27, 2019 - 04:56 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਜੰਮੂ-ਕਸ਼ਮੀਰ 'ਚ ਧਾਰਾ 370 ਤੇ 35 ਏ ਨੂੰ ਲੈ ਕੇ ਜਿਥੇ ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਨਾਮਧਾਰੀ ਭਾਈਚਾਰੇ ਦੇ ਲੋਕਾਂ ਨੂੰ ਇਸ ਧਾਰਾ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ 'ਚ ਇਕ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ 'ਚ ਕਈ ਨਿਹੰਗ ਸਿੱਖ ਜਥੇਬੰਦੀਆਂ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਧਾਰਾ 370 ਤੇ 35-ਏ ਲਗਾਉਣਾ ਬਹੁਤ ਗਲਤ ਹੈ, ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1954 'ਚ 200 ਦੇ ਕਰੀਬ ਪਰਿਵਾਰ ਉਥੇ ਗਏ ਸਨ ਪਰ ਉਨ੍ਹਾਂ ਦੀ ਕਿਸੇ ਵਲੋਂ ਕੋਈ ਸਾਰ ਨਹੀਂ ਲਈ ਗਈ, ਜਿਸ ਕਾਰਨ ਇਨ੍ਹਾਂ ਪਰਿਵਾਰਾਂ ਦੇ ਹਾਲਾਤ ਬਹੁਤ ਖਰਾਬ ਹਨ। ਉਹ ਜਿਨ੍ਹਾਂ ਮਰਜ਼ੀ ਉੱਚੀ ਸਿੱਖਿਆ ਹਾਸਲ ਕਰ ਲੈਣ ਪਰ ਉਹ ਕੋਈ ਨੌਕਰੀ ਨਹੀਂ ਹਾਸਲ ਕਰ ਸਕਦੇ। ਉਨ੍ਹਾਂ ਕਿਹਾ ਕਿ ਮਹਿਬੂਬਾ ਮੁਫਤੀ ਜੋ ਇਸ ਧਾਰਾ ਨੂੰ ਨਾ ਹਟਾਉਣ ਦੀ ਅਪੀਲ ਕਰ ਰਹੀ ਹੈ, ਇਹ ਬਹੁਤ ਗਲਤ ਹੈ। ਉਹ ਭਾਰਤ ਦੇ ਲੋਕਾਂ ਦੇ ਹੱਕ ਮਾਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਮਹਿਬੂਬਾ ਮੁਫਤੀ ਨੂੰ ਚਿਤਾਵਨੀ ਦਿੱਤੀ ਗਈ ਉਹ ਅਜਿਹੇ ਬਿਆਨ ਨਾ ਦੇਵੇ।