ਇਸ ਸਿੱਖ ਦੀ ਬਦੌਲਤ ਬਚੀ ਬੱਚੇ ਦਾ ਜਾਨ, ਮਾਪਿਆਂ ਨੂੰ ਵੀ ਮਿਲਾਇਆ

Sunday, Jan 13, 2019 - 02:09 PM (IST)

ਇਸ ਸਿੱਖ ਦੀ ਬਦੌਲਤ ਬਚੀ ਬੱਚੇ ਦਾ ਜਾਨ, ਮਾਪਿਆਂ ਨੂੰ ਵੀ ਮਿਲਾਇਆ

ਅੰਮ੍ਰਿਤਸਰ (ਸੁਮਿਤ ਖੰਨਾ) : ਬਿਹਾਰ ਦੇ ਪੂਨੀਆ ਜ਼ਿਲੇ ਦਾ ਰਹਿਣ ਵਾਲਾ ਬਿੱਟੂ ਨਾਂ ਦਾ ਬੱਚਾ ਕੁਝ ਦਿਨ ਪਹਿਲਾਂ ਮਪਿਆਂ ਨੂੰ ਬਿਨਾਂ ਦੱਸੇ ਅੰਮ੍ਰਿਤਸਰ ਆ ਗਿਆ ਸੀ। ਇਥੇ ਕੁੱਤਿਆਂ ਤੋਂ ਬੱਚ ਕੇ ਦੌੜਦੇ ਹੋਏ ਬਿੱਟੂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਅੰਮ੍ਰਿਤਸਰ ਦੇ ਇਕ ਸਿੱਖ ਦੀ ਬਦੌਲਤ ਇਹ ਬੱਚਾ ਫਿਰ ਤੋਂ ਆਪਣੇ ਮਾਪਿਆਂ ਨੂੰ ਮਿਲ ਸਕਿਆ। 

ਜਾਣਕਾਰੀ ਮੁਤਾਬਕ ਸਿੱਖ ਰਮਨਦੀਪ ਸਿੰਘ ਕੋਹਲੀ ਬਰਕਤ ਵੈੱਲਫੇਅਰ ਸੋਸਾਇਟੀ ਦਾ ਪ੍ਰਧਾਨ ਹੈ, ਜਿਸ ਨੂੰ ਇਹ ਬੱਚਾ ਜ਼ਖਮੀ ਹਾਲਤ 'ਚ ਮਿਲਿਆ। ਰਮਨਦੀਪ ਨੇ ਨਾ ਸਿਰਫ ਬੱਚੇ ਦਾ ਇਲਾਜ ਕਰਵਾਇਆ ਸਗੋਂ ਬਿਹਾਰ ਦੀ ਅਖਬਾਰ 'ਚ ਇਸ਼ਤਿਹਾਰ ਦੇ ਕੇ ਉਸ ਦੇ ਮਾਪਿਆ ਨਾਲ ਵੀ ਮਿਲਾਇਆ ਹੈ। ਚਾਈਲਡ ਵੈੱਲਫੇਅਰ ਸੋਸਾਇਟੀ ਵਲੋਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਬੱਚਾ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਜਾਵੇਗਾ। 


author

Baljeet Kaur

Content Editor

Related News