ਪੇਡ ਪਾਰਕਿੰਗ ਨੂੰ ਲੈ ਕੇ ਅੰਮ੍ਰਿਤਸਰ ''ਚ ਦੁਕਾਨਦਾਰਾਂ ਨੇ ਦਿੱਤਾ ਧਰਨਾ
Wednesday, Nov 06, 2019 - 01:46 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਦਰਬਾਰ ਸਾਹਿਬ ਨੂੰ ਜਾਣ ਅਤੇ ਵਾਪਸ ਆਉਣ ਵਾਲੇ ਮੁੱਖ ਮਾਰਗ ਹਾਲ ਤੋਂ ਟਾਊਨ ਹਾਲ ਤੇ ਵਾਪਸ ਸਿਕੰਦਰੀ ਗੇਟ ਸੜਕ ਕਿਨਾਰੇ ਨੂੰ ਪਾਰਕਿੰਗ ਵਜੋਂ ਠੇਕੇ 'ਤੇ ਦੇਣ ਵਿਰੁੱਧ ਇਨ੍ਹਾਂ ਰਸਤਿਆਂ 'ਚ ਪੈਂਦੀਆਂ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਅੱਜ ਆਪਣੀਆਂ ਦੁਕਾਨਾਂ ਦੇ ਬਾਹਰਵਾਰ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਰਕਿੰਗ ਨੂੰ ਠੇਕੇ 'ਤੇ ਦੇਣਾ ਸਰਕਾਰ ਦਾ ਗਲਤ ਫਰਮਾਨ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਧੱਕੇਸ਼ਾਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇਸ ਫਰਮਾਨ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਨ੍ਹਾਂ ਵਲੋਂ ਧਰਨਾ ਜਾਰੀ ਰਹੇਗਾ।