ਗੁਲਾਬ ਜਾਮਣ ਨੂੰ ਲੈ ਕੇ ਭਿੜੇ ਗਾਹਕ ਤੇ ਦੁਕਾਨਦਾਰ
Thursday, Mar 28, 2019 - 04:34 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਵਿਜੈ ਨਗਰ ਇਲਾਕੇ 'ਚ ਗੁਲਾਬ ਜਾਮਨ ਨੂੰ ਲੈ ਕੇ ਦੁਕਾਨਦਾਰ ਤੇ ਗਾਹਕ ਆਪਸ 'ਚ ਹੱਥੋਪਾਈ ਹੋ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲ ਇਥੋਂ ਤੱਕ ਪਹੁੰਚ ਗਈ ਕਿ ਗਾਹਕ ਨੇ ਆਪਣੇ ਨਾਲ ਕੁਝ ਵਿਅਕਤੀਆਂ ਨੂੰ ਲੈ ਕੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਕੈਮਰੇ 'ਚ ਕੈਦ ਹੋ ਗਈ। ਦੁਕਾਨਦਾਰ ਦਾ ਦੋਸ਼ ਹੈ ਕਿ ਗਾਹਕ ਦੇ ਰੂਪ 'ਚ ਆਏ ਨੌਜਵਾਨ ਅਕਸਰ ਗੁੰਡਾਗਰਦੀ ਕਰਦੇ ਹੋਏ ਮੁਫਤ 'ਚ ਮਠਿਆਈ ਖਾ ਜਾਂਦੇ ਹਨ ਇਸ ਵਾਰ ਜਦੋਂ ਉਸਨੇ ਗੁਲਾਬ ਜਾਮਨ ਦੇਣ ਤੋਂ ਮਨ੍ਹਾ ਕੀਤਾ ਤਾਂ ਉਹ ਉਸਦੇ ਗਲੇ ਪੈ ਗਏ
ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦੋਵਾਂ ਧਿਰਾਂ ਦੀ ਸ਼ਿਕਾਇਤ ਪਹੁੰਚੀ ਹੈ, ਜਿਸਦੀ ਜਾਂਚ-ਪੜਤਾਲ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।