ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਹਰਚਰਨ ਸਿੰਘ ਦਾ ਦਿਹਾਂਤ

Saturday, Sep 05, 2020 - 12:43 PM (IST)

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਹਰਚਰਨ ਸਿੰਘ ਦਾ ਦਿਹਾਂਤ

ਅੰਮ੍ਰਿਤਸਰ (ਕਮਲ ਕਾਂਸਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਹ 75 ਸਾਲਾਂ ਦੇ ਸਨ ਅਤੇ ਚੰਡੀਗੜ੍ਹ ਵਿਖੇ ਰਹਿੰਦੇ ਸਨ। 

ਇਹ ਵੀ ਪੜ੍ਹੋ :  ਵੱਡੀ ਵਾਰਦਾਤ : ਲੁਟੇਰਿਆ ਨੇ ਦਿਨ-ਦਿਹਾੜੇ ਦੁਕਾਨ 'ਚ ਦਾਖ਼ਲ ਹੋ ਵਪਾਰੀ ਨੂੰ ਗੋਲੀਆਂ ਨਾਲ ਭੁੰਨ੍ਹਿਆ

ਜਾਣਕਾਰੀ ਮੁਤਾਬਕ ਹਰਚਰਨ ਸਿੰਘ ਅਗਸਤ 2015 'ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਣੇ ਸਨ ਪਰ 23 ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੂੰ ਅਸਤੀਫ਼ਾ ਦੇਣ ਪਿਆ ਸੀ। ਉਨ੍ਹਾਂ ਹਜ਼ਾਰਾਂ ਲੋੜਵੰਦਾਂ ਦੇ ਮਦਦਗਾਰ ਸਨ ਤੇ ਉਨ੍ਹਾਂ ਨੇ ਮੁੱਲਾਂਪੁਰ 'ਚ ਬਜ਼ਰੁਗਾਂ ਲਈ ਅਕਾਲ ਬਿਰਧ ਆਸ਼ਰਮ  ਵੀ ਬਣਾਇਆ ਸੀ। ਜ਼ਿਕਰਯੋਗ ਹੈ ਕਿ ਪਾਵਨ ਸਰੂਪਾਂ ਦੇ ਮਾਮਲੇ 'ਚ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਇਟਲੀ 'ਚ ਮਾਰੀਆਂ ਮੱਲ੍ਹਾਂ, ਸਥਾਨਕ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ


author

Baljeet Kaur

Content Editor

Related News