ਅੰਮ੍ਰਿਤਸਰ ਦੀ ਧੀ ਟੀਆ ਦਾ ਕਮਾਲ, ‘ਇੰਟਰਨੈਸ਼ਨਲ ਸਪੇਸ ਮਿਸ਼ਨ’ ਲਈ ਹੋਈ ਚੋਣ
Friday, Jul 03, 2026 - 01:03 PM (IST)
ਅੰਮ੍ਰਿਤਸਰ (ਦਲਜੀਤ, ਰਮਨ): ਅੰਮ੍ਰਿਤਸਰ ਦੇ ‘ਸਕੂਲ ਆਫ਼ ਐਮੀਨੈਂਸ’ (ਮਾਲ ਰੋਡ) ਦੀ ਬਾਰ੍ਹਵੀਂ ਜਮਾਤ (ਮੈਡੀਕਲ) ਦੀ ਹੋਣਹਾਰ ਵਿਦਿਆਰਥਣ ਟੀਆ ਨੇ ਆਪਣੀ ਅਣਥੱਕ ਮਿਹਨਤ ਅਤੇ ਵਿਲੱਖਣ ਪ੍ਰਤਿਭਾ ਦੇ ਬਲਬੂਤੇ ਪੰਜਾਬ ਦਾ ਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਟੀਆ ਦੀ ਚੋਣ ‘ਸ਼ਕਤੀਸੈਟ ਇੰਟਰਨੈਸ਼ਨਲ ਸਪੇਸ ਮਿਸ਼ਨ’ ਲਈ ਨੈਸ਼ਨਲ ਫਾਈਨਲਿਸਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਵਸੇ 7 ਪਿੰਡ ਦੇ ਸਰਪੰਚਾਂ ਦਾ ਵੱਡਾ ਐਲਾਨ, 10 ਦਿਨਾਂ ਦਾ ਦਿੱਤਾ ਅਲਟੀਮੇਟਮ
ਇਹ ਵੱਕਾਰੀ ਮਿਸ਼ਨ ‘ਸਪੇਸ ਕਿਡਜ਼ ਇੰਡੀਆ’ ਵੱਲੋਂ ਭਾਰਤੀ ਪੁਲਾੜ ਖੋਜ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੁਨੀਆ ਭਰ ਦੇ 108 ਦੇਸ਼ਾਂ ਦੇ ਚੁਣੇ ਗਏ ਵਿਦਿਆਰਥੀ ਭਾਗ ਲੈਣਗੇ। ਇਸ ਵੱਕਾਰੀ ਚੋਣ ਨਾਲ ਟੀਆ ਹੁਣ ਵਿਸ਼ਵ ਪੱਧਰ ’ਤੇ ਭਾਰਤ ਅਤੇ ਪੰਜਾਬ ਦੀ ਨੁਮਾਇੰਦਗੀ ਕਰੇਗੀ। ਅਗਸਤ 2026 ਵਿਚ ਨਵੀਂ ਦਿੱਲੀ ਵਿਖੇ ਹੋਣ ਵਾਲੀ ਇਕ ਵਿਸ਼ੇਸ਼ ਵਰਕਸ਼ਾਪ ਦੌਰਾਨ ਉਸ ਨੂੰ ਸੈਟੇਲਾਈਟ ਡਿਜ਼ਾਈਨਿੰਗ, ਇੰਟੀਗ੍ਰੇਸ਼ਨ ਅਤੇ ਅਸੈਂਬਲਿੰਗ ਦੀ ਵਿਸ਼ੇਸ਼ ਉੱਚ-ਪੱਧਰੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਤਹਿਤ ਤਿਆਰ ਕੀਤਾ ਜਾਣ ਵਾਲਾ ਸੈਟੇਲਾਈਟ 11 ਅਕਤੂਬਰ ਨੂੰ ਚੰਦਰਮਾ ਦੀ ਕਕਸ਼ (ਓਰਬਿਟ) ਵਿਚ ਲਾਂਚ ਕੀਤਾ ਜਾਣਾ ਤੈਅ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਡਿਊਟੀ ਦੌਰਾਨ ਮੌਤ
ਚੋਣ ਤੋਂ ਬਾਅਦ ਟੀਆ ਨੂੰ ਦਿੱਲੀ ਨੇੜੇ ਹੋਣ ਵਾਲੇ ਵਿਸ਼ੇਸ਼ ਟ੍ਰੇਨਿੰਗ ਕੈਂਪ ਵਿੱਚ ਸੈਟੇਲਾਈਟ ਡਿਜ਼ਾਈਨ, ਅਸੈਂਬਲੀ ਅਤੇ ਟੈਸਟਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਸੈਟੇਲਾਈਟ ਪੁਲਾੜ ਮਿਸ਼ਨ ਦਾ ਹਿੱਸਾ ਬਣੇਗਾ। ਟੀਆ ਨੇ ਦੱਸਿਆ ਕਿ ਇਸ ਉਪਲਬਧੀ ਲਈ ਉਸ ਨੇ ਕਰੀਬ 10 ਮਹੀਨਿਆਂ ਤੱਕ ਹਰ ਰੋਜ਼ ਇੱਕ ਘੰਟਾ ਲੈਬ ਵਿੱਚ ਪ੍ਰੈਕਟਿਸ ਕੀਤੀ। ਉਸ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਇੰਟਰਵਿਊ ਸਭ ਤੋਂ ਵੱਡੀ ਚੁਣੌਤੀ ਸੀ, ਪਰ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਲਗਾਤਾਰ ਮਿਹਨਤ ਨਾਲ ਉਹ ਇਸ 'ਚ ਕਾਮਯਾਬ ਰਹੀ। ਉਸ ਨੇ ਕਿਹਾ ਕਿ 108 ਦੇਸ਼ਾਂ ਦੇ ਵਿਦਿਆਰਥੀਆਂ ਨਾਲ ਮਿਲ ਕੇ ਸੈਟੇਲਾਈਟ ਤਿਆਰ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ। ਭਵਿੱਖ ਵਿੱਚ ਉਹ ਸਪੇਸ ਸਾਇੰਸ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਹੈ ਅਤੇ ਦੇਸ਼ ਲਈ ਯੋਗਦਾਨ ਪਾਉਣ ਦਾ ਸੁਪਨਾ ਰੱਖਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼
ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਟੀਆ ਦੀ ਇਸ ਪ੍ਰਾਪਤੀ ਨੂੰ ਪੂਰੇ ਸਕੂਲ, ਅੰਮ੍ਰਿਤਸਰ ਅਤੇ ਪੰਜਾਬ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟੀਆ ਦੀ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣੇਗੀ ਅਤੇ ਇਹ ਸਾਬਤ ਕਰਦੀ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
