ਅੰਮ੍ਰਿਤਸਰ (ਦਿਹਾਤੀ) ਪੁਲਸ ਨੇ ਵੱਖ-ਵੱਖ ਥਾਵਾਂ ਤੋਂ 12,30,800 ਮਿਲੀਲੀਟਰ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

Sunday, Sep 27, 2020 - 02:05 AM (IST)

ਅੰਮ੍ਰਿਤਸਰ (ਦਿਹਾਤੀ) ਪੁਲਸ ਨੇ ਵੱਖ-ਵੱਖ ਥਾਵਾਂ ਤੋਂ 12,30,800 ਮਿਲੀਲੀਟਰ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਚੰਡੀਗੜ੍ਹ, (ਰਮਨਜੀਤ)- ਪੰਜਾਬ ਪੁਲਸ ਨੇ ਮਜੀਠਾ, ਅਜਨਾਲਾ ਅਤੇ ਅਟਾਰੀ ਸਬ-ਡਵੀਜ਼ਨਾਂ ਵਿਚ ਨਾਜਾਇਜ਼ ਸ਼ਰਾਬ ਦੇ ਭੰਡਾਰਾਂ ਅਤੇ ਵੇਚਣ ਵਾਲੀਆਂ 9 ਥਾਵਾਂ ’ਤੇ ਛਾਪੇ ਮਾਰ ਕੇ 12,30,800 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ (ਦਿਹਾਤੀ) ਪੁਲਸ ਨੇ ਪਿਛਲੇ 3 ਦਿਨਾਂ ਦੌਰਾਨ ਵਿਸੇਸ਼ ਮੁਹਿੰਮ ਚਲਾਈ ਅਤੇ ਨਾਜਾਇਜ਼ ਸ਼ਰਾਬ ਸਟੋਰ ਕਰਨ ਤੇ ਵੰਡਣ ਵਾਲੇ ਅਜਿਹੇ 9 ਕੇਂਦਰਾਂ ’ਤੇ ਛਾਪੇ ਮਾਰ ਕੇ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਚਾਟੀਵਿੰਡ ਲਹਿਲ, ਪੁਲਸ ਥਾਣਾ ਕੱਥੂਨੰਗਲ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਵਿਖੇ ਸ਼ਨੀਵਾਰ ਨੂੰ ਥਾਣਾ ਕੱਥੂਨੰਗਲ ਦੀ ਟੀਮ ਨੇ ਛਾਪਾ ਮਾਰ ਕੇ 1,61,460 ਮਿਲੀਲੀਟਰ ਸ਼ਰਾਬ ਬਰਾਮਦ ਕਰਕੇ ਬਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚਾਟੀਵਿੰਡ ਲਹਿਲ ਅਤੇ ਰਜਿੰਦਰ ਕੁਮਾਰ ਵਾਸੀ ਪਿੰਡ ਜੈਂਤੀਪੁਰ ਵਿਰੁੱਧ ਥਾਣਾ ਕੱਥੂਨੰਗਲ ਵਿਖੇ ਮਾਮਲਾ ਦਰਜ ਕੀਤਾ ਹੈ।

ਇਸੇ ਪਿੰਡ ਵਿਚ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ’ਤੇ ਵੀ ਛਾਪੇਮਾਰੀ ਕਰਕੇ 20,250 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਥਾਣਾ ਕਥੂਨੰਗਲ ਵਿਖੇ ਗੁਰਸ਼ਰਨ ਸਿੰਘ ਪੁੱਤਰ ਕੁਲਦੀਪ ਸਿੰਘ, ਪਿੰਡ ਚਾਟੀਵਿੰਡ ਲਹਿਲ ਅਤੇ ਪਿੰਡ ਜੈਂਤੀਪੁਰ ਦੇ ਰਜਿੰਦਰ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ। ਥਾਣਾ ਕੱਥੂਨੰਗਲ ਦੇ ਪਿੰਡ ਭੀਲੋਵਾਲ ਵਿਚ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ਤੋਂ 39,750 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਕੱਥੂਨੰਗਲ ਵਿਖੇ ਬਟਾਲਾ ਦੇ ਪਿੰਡ ਵਡਾਲਾ ਬਾਂਗਰ ਦੇ ਮੋਤੀ ਰਾਮ ਪੱਤਰ ਪਾਖਰ ਰਾਮ ਵਾਸੀ ਦਸਮੇਸ਼ ਨਗਰ, ਥਾਣਾ ਤਰਸਿੱਕਾ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਪਿੰਡ ਸੋਹੀਆਂ ਖੁਰਦ ਵਿਚ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ਤੋਂ 8,250 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਕੰਬੋ ਵਿਖੇ ਗੁਰਮੇਜ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਸੋਹੀਆਂ ਖੁਰਦ ਖਿਲਾਫ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅਜਨਾਲਾ ਵਿਚ ਸਥਿਤ ਨਾਜਾਇਜ਼ ਸਰਾਬ ਦੇ ਸਟੋਰ ’ਤੇ ਛਾਪੇਮਾਰੀ ਕਰ ਕੇ 4,21,440 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਅਜਨਾਲਾ ਵਿਖੇ ਅਜਨਾਲਾ ਵਾਸੀ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਮੇਤ ਸਮੇਤ ਅੰਮ੍ਰਿਤਸਰ ਵਾਈਨ ਦੇ ਭਾਈਵਾਲਾਂ ਆਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ ਖਿਲਾਫ ਦਰਜ ਕੀਤਾ ਗਿਆ ਹੈ।

ਥਾਣਾ ਅਜਨਾਲਾ ਦੇ ਪਿੰਡ ਡੱਲਾ ਰਾਜਪੂਤਾਂ ਵਿਚ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਦੇ ਕੇਂਦਰ ’ਤੇ ਵੀ ਛਾਪਾ ਮਾਰ ਕੇ 18,670 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਅਜਨਾਲਾ ਵਿਖੇ ਅਮਰੀਕ ਸਿੰਘਾਂ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਡੱਲਾ ਰਾਜਪੂਤਾਂ ਸਮੇਤ ਅੰਮ੍ਰਿਤਸਰ ਵਾਈਨ ਦੇ ਭਾਈਵਾਲਾਂ ਆਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਮਜੀਠਾ ਪੁਲਸ ਨੇ ਸ਼ੁੱਕਰਵਾਰ ਨੂੰ ਪਿੰਡ ਬੁੱਢਾ ਥੇਹ ਵਿਚ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਤੇ ਛਾਪਾ ਮਾਰ ਕੇ 61,935 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਸਰਬਜੀਤ ਸਿੰਘ ਪੁੱਤਰ ਬਖਸੀਸ਼ ਸਿੰਘ ਵਾਸੀ ਪਿੰਡ ਉਮਰਪੁਰਾ ਅਤੇ ਰਾਜਿੰਦਰ ਕੁਮਾਰ ਵਿਰੁੱਧ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਮੱਤੇਵਾਲ ਪਿੰਡ ਬੁਲਾਰਾ ਵਿਖੇ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ’ਤੇ ਛਾਪਾ ਮਾਰ ਕੇ 2,79,000 ਮਿਲੀਲੀਟਰ ਸ਼ਰਾਬ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਮੱਤੇਵਾਲ ਵਿਖੇ ਪਿੰਡ ਸਿੰਘ ਬੁਲਾਰਾ ਦੇ ਬੀਰ ਸਿੰਘ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ ਵਿਰੁੱਧ ਪਿੰਡ ਵਡਾਲਾ ਬਾਂਗਰ, ਬਟਾਲਾ ਵਿਖੇ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅਜਨਾਲਾ ਪੁਲਸ ਨੇ ਪਿੰਡ ਜਗਦੇਵ ਖੁਰਦ ਵਿਚ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ’ਤੇ ਛਾਪਾ ਮਾਰ ਕੇ 2,20,045 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ । ਇਸ ਮਾਮਲੇ ਵਿਚ ਮੰਗ ਪੱੁਤਰ ਜੀਰਾ ਪਿੰਡ ਚੱਕ ਬਾਕਲ ਸਮੇਤ ਅੰਮ੍ਰਿਤਸਰ ਵਾਈਨ ਦੇ ਹਿੱਸੇਦਾਰਾਂ ਆਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ ਖਿਲਾਫ ਥਾਣਾ ਅਜਨਾਲਾ ਵਿਖੇ ਦਰਜ ਕੀਤਾ ਗਿਆ ਹੈ।


author

Bharat Thapa

Content Editor

Related News