ਲੁੱਟ-ਖੋਹ ਦੌਰਾਨ ਔਰਤ ਦੀ ਹੋਈ ਮੌਤ ਦੇ ਮਾਮਲੇ ''ਚ 2 ਦੋਸ਼ੀ ਕਾਬੂ

Friday, Jun 29, 2018 - 11:15 AM (IST)

ਲੁੱਟ-ਖੋਹ ਦੌਰਾਨ ਔਰਤ ਦੀ ਹੋਈ ਮੌਤ ਦੇ ਮਾਮਲੇ ''ਚ 2 ਦੋਸ਼ੀ ਕਾਬੂ

ਅੰਮ੍ਰਿਤਸਰ (ਅਰੁਣ) : ਬੀਤੀ 25 ਜੂਨ ਦੀ ਰਤ ਪੁਲਸ ਕਮਿਸ਼ਨ ਦਫਤਰ ਨੇੜੇ ਹੋਈ ਲੁੱਟ-ਖੋਹ ਦੇ ਇਕ ਮਾਮਲੇ ਜਿਸ 'ਚ ਐਕਟਿਵਾ 'ਤੇ ਆ ਰਹੀ ਔਰਤ ਪਰਮਜੀਤ ਕੌਰ ਵਾਸੀ ਮਹਿਲਾਂਵਾਲੀ ਦੀ ਮੌਕੇ 'ਤੇ ਹੀ ਮੌਤ ਗਈ ਸੀ ਜਦਕਿ ਉਸ ਦੀ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ । ਇਸ ਸਬੰਧੀ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਦੇ ਲੜਕੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਮਾਮਲੇ ਦੇ ਸਬੰਧ 'ਚ ਪੁਲਸ ਵਲੋਂ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਗੰਭੀਰਤਾ ਨਾਲ ਕੀਤੀ ਜਾਂਚ ਦੌਰਾਨ ਵਾਰਦਾਤ ਦੇ 48 ਘੰਟਿਆਂ 'ਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੁਮਿਤਜੀਤ ਸਿੰਘ ਸੁੱਖਾ ਵਾਸੀ ਪ੍ਰੀਤ ਵਿਹਾਰ ਅਜਨਾਲਾ ਰੋਡ ਤੇ ਉਸ ਦੇ ਸਾਥੀ ਸਾਜਨ ਉਰਫ ਮਿਕੂ ਵਾਸੀ ਪ੍ਰੀਤ ਵਿਹਾਰ ਅਜਨਾਲਾ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਖੋਹਿਆ ਪਰਸ ਜਿਸ 'ਚ ਇਕ ਮੋਬਾਇਲ ਸੀ, ਬਰਾਮਦ ਕਰ ਲਿਆ, ਜਦਕਿ ਉਸ 'ਚ ਪਈ ਕਰੀਬ 8-10 ਹਜ਼ਾਰ ਦੀ ਨਕਦੀ ਮੁਲਜ਼ਮਾਂ ਨੇ ਨਸ਼ੇ ਦੀ ਪੂਰਤੀ ਲਈ ਖਰਚ ਕਰ ਲਈ ਸੀ।


Related News