ਅੰਮ੍ਰਿਤਸਰ ’ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ ਵਪਾਰੀ ਕੋਲੋਂ 5 ਲੱਖ ਲੁੱਟ ਕੇ ਫ਼ਰਾਰ, ਘਟਨਾ, ਸੀ.ਸੀ.ਵੀ. ’ਚ ਕੈਦ

Sunday, Oct 10, 2021 - 04:33 PM (IST)

ਅੰਮ੍ਰਿਤਸਰ ’ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ ਵਪਾਰੀ ਕੋਲੋਂ 5 ਲੱਖ ਲੁੱਟ ਕੇ ਫ਼ਰਾਰ, ਘਟਨਾ, ਸੀ.ਸੀ.ਵੀ. ’ਚ ਕੈਦ

ਅੰਮ੍ਰਿਤਸਰ (ਸੁਮਿਤ ਖੰਨਾ, ਅਵਦੇਸ਼): ਅੰਮ੍ਰਿਤਸਰ ਦੇ ਕਟਰਾ ਜੈ ਮਲ ਸਿੰਘ ’ਚ ਲੁਟੇਰਿਆਂ ਵਲੋਂ ਅੱਜ ਸਵੇਰੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ’ਚ ਆਨੰਦਪੁਰ ਸਾਹਿਬ ਤੋਂ ਆਏ ਵਪਾਰੀ ਤੋਂ ਪੰਜ ਲੱਖ ਦੀ ਨਕਦੀ ਲੁੱਟ ਕੇ ਲੁਟੇਰੇ ਮੌਕੇ ’ਤੇ ਫ਼ਰਾਰ ਹੋ ਗਏ। ਇਸ ਘਟਨਾ ਦੀ ਇਕ ਸੀ.ਸੀ.ਟੀ.ਵੀ. ਸਾਹਮਣੇ ਆਈ।

PunjabKesari

ਜਿਸ ’ਚ ਦੇਖਿਆ ਗਿਆ ਹੈ ਕਿ ਕਿਸ ਤਰ੍ਹਾਂ ਵਪਾਰੀ ਨੂੰ ਲੁੱਟਣ ਲਈ 2 ਲੁਟੇਰੇ ਇਕ ਮਾਰਕਿਟ ਦੇ ਅੰਦਰ ਜਾਂਦੇ ਹਨ ਅਤੇ ਜਿਵੇਂ ਹੀ ਵਪਾਰੀ ਮਾਰਕਿਟ ਦੇ ਅੰਦਰ ਜਾਂਦਾ ਹੈ ਉਸ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਅਤੇ ਉਸ ਕੋਲੋਂ 5 ਲੱਖ ਰੁਪਏ ਦਾ ਬੈਗ ਲੁੱਟ ਲਿਆ ਜਾਂਦਾ ਹੈ। ਉੱਥੇ ਇਸ ’ਚ ਪੂਰੇ ਇਲਾਕਾ ਨਿਵਾਸੀ ਵਪਾਰੀ ਇਸ ਮਾਮਲੇ ’ਚ ਦੁੱਖ ਜਤਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਜੇਕਰ ਦਿਨ ਦੇ ਸਮੇਂ ਵਪਾਰੀ ਮਹਫ਼ੂਜ ਨਹੀਂ ਹਨ ਤਾਂ ਵਪਾਰ ਕਿਵੇਂ ਹੋਵੇਗਾ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਜੇਕਰ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਇਆ ਤਾਂ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ। 


author

Shyna

Content Editor

Related News