ਅੰਮ੍ਰਿਤਸਰ ''ਚ ਪੁਲਸ ਮੁਕਾਬਲੇ ਤੋਂ ਬਾਅਦ ਬਦਮਾਸ਼ ਗ੍ਰਿਫਤਾਰ
Tuesday, Jul 09, 2019 - 01:33 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ ਮੁੱਠਭੇੜ ਤੋਂ ਬਾਅਦ ਰੂਬਲਪ੍ਰੀਤ ਉਰਫ ਰੂਬਲ ਨਾਮਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੂਬਲ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਨੂੰ ਲੋੜੀਂਦਾ ਸੀ। ਦੂਜੇ ਪਾਸੇ ਰੂਬਲ ਦੀ ਗ੍ਰਿਫਤਾਰੀ ਤੋਂ ਬਾਅਦ ਰੂਬਲ ਦਾ ਪਰਿਵਾਰ ਮੀਡੀਆ ਸਾਹਮਣੇ ਆ ਗਿਆ ਹੈ। ਰੂਬਲ ਦੀ ਮਾਤਾ ਨੇ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰੂਬਲ ਕੋਈ ਬਦਮਾਸ਼ ਜਾਂ ਗੈਂਗਸਟਰ ਨਹੀਂ ਹੀ, ਪੁਲਸ ਜਾਣ ਬੁੱਝ ਕੇ ਉਸ ਨੂੰ ਗੈਂਗਸਟਰ ਵਜੋਂ ਪੇਸ਼ ਕਰ ਰਹੀ ਹੈ।
ਰੂਬਲ ਦੀ ਮਾਤਾ ਨੇ ਕਿਹਾ ਕਿ ਗੋਇੰਦਵਾਲ ਸਾਹਿਬ 'ਚ ਸਰਪੰਚੀ ਨੂੰ ਲੈ ਕੇ ਮੁੰਡਿਆਂ ਝਗੜਾ ਜ਼ਰੂਰ ਹੋਇਆ ਸੀ, ਜਿੱਥੇ ਗੋਲੀ ਵੀ ਚੱਲੀ ਸੀ ਪਰ ਪੁਲਸ ਜਾਣ ਬੁੱਝ ਕੇ ਉਨ੍ਹਾਂ ਦੇ ਪੁੱਤਰ ਨੂੰ ਗੈਂਗਸਟਰ ਵਜੋਂ ਪੇਸ਼ ਕਰ ਰਹੀ। ਰੂਬਲ ਦੀ ਮਾਤਾ ਨੇ ਕਿਹਾ ਕਿ ਉਹ ਖੁਦ ਰੂਬਲ ਨੂੰ ਪੁਲਸ ਸਾਹਮਣੇ ਪੇਸ਼ ਕਰਨ ਵਾਲੇ ਸਨ ਪਰ ਪੁਲਸ ਨੇ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਣ ਬੁੱਝ ਕੇ ਉਸ ਨੂੰ ਗੈਂਗਸਟਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।