2 ਦਿਨ ''ਚ 2 ਵਾਰ ਹੋਇਆ ਇੰਨਾ ਪਲੇਟਫਾਰਮਾ ਦਾ ਉਦਘਾਟਨ (ਵੀਡੀਓ)
02/22/2019 10:28:19 AM
ਅੰਮ੍ਰਿਤਸਰ (ਸੁਮਿਤ ਖੰਨਾ) : ਬੀਤੇ ਦਿਨੀਂ ਅੰਮ੍ਰਿਤਸਰ ਤੋਂ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨੂੰ 21 ਫਰਵਰੀ ਵਾਲੇ ਦਿਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਆਉਣ ਦਾ ਸੱਦਾ ਦਿੱਤਾ ਗਿਆ ਸੀ। ਕਿਉਂਕਿ ਨਵੇਂ ਬਣੇ ਪਲੇਟਫਾਰਮ 6 ਤੇ 7 ਦਾ ਉਦਘਾਟਨ ਕਰਨਾ ਸੀ। ਪਰ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਕਰੈਡਿਟ ਲੈਣ ਦੇ ਚੱਕਰ 'ਚ ਨਵੇਂ ਬਣੇ ਪਲੇਟਫਾਰਮਾਂ ਦਾ ਉਦਘਾਟਨ ਪੱਤਰਕਾਰਾਂ ਨੂੰ ਬੁਲਾ ਕੇ ਜਲਦਬਾਜ਼ੀ 'ਚ ਕਰ ਦਿੱਤਾ। ਇਸ ਤੋਂ ਬਾਅਦ 21 ਫਰਵਰੀ ਨੂੰ ਗੁਰਜੀਤ ਸਿੰਘ ਔਜਲਾ ਨੇ ਰਸਮੀ ਤਰੀਕੇ ਨਾਲ ਉਦਘਾਟਨ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਟਰੇਨਾਂ ਪਹਿਲਾਂ ਲੇਚ ਪਹੁੰਦੀਆਂ ਸਨ ਹੁਣ ਨਹੀਂ ਹੋਣਗੀਆਂ।