ਪੁਲਸ ਨੂੰ ਕੁੱਟਣ ਵਾਲਿਆਂ ਨੇ ਵਾਇਰਲ ਕੀਤੀ ਇਕ ਹੋਰ ਵੀਡੀਓ

Thursday, Sep 19, 2019 - 06:08 PM (IST)

ਪੁਲਸ ਨੂੰ ਕੁੱਟਣ ਵਾਲਿਆਂ ਨੇ ਵਾਇਰਲ ਕੀਤੀ ਇਕ ਹੋਰ ਵੀਡੀਓ

ਅੰਮ੍ਰਿਤਸਰ (ਸੁਮਿਤ) - ਪੈਟਰੋਲ ਪੰਪ 'ਤੇ ਰਾਤ ਪੁਲਸ ਮੁਲਾਜ਼ਮ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਇਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਸਾਹਮਣੇ ਆਈ ਇਹ ਵੀਡੀਓ ਪੁਲਸ 'ਤੇ ਹਮਲਾ ਕਰਨ ਵਾਲਿਆਂ ਵਲੋਂ ਜਾਰੀ ਕੀਤੀ ਗਈ ਹੈ, ਜਿਸ 'ਚ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਪੁਲਸ ਮੁਲਾਜ਼ਮ ਵਲੋਂ ਮਾੜੀ ਬੋਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾੜਾ ਚੰਗਾ ਬੋਲਣ ਤੋਂ ਬਾਅਦ ਪੁਲਸ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਹੀ ਪਹਿਲਾਂ ਹੱਥ ਚੁੱਕਿਆ, ਜੋ ਲੜਾਈ ਦੀ ਵਜ੍ਹਾ ਬਣ ਗਿਆ। ਇਸ ਮਾਮਲੇ ਦੇ ਬਾਰੇ ਜਦੋਂ ਪੁਲਸ ਦੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣੇ ਹੀ ਮੁਲਾਜ਼ਮ ਦਾ ਪੱਖ ਪੂਰਦੇ ਹੋਏ ਇਸ ਨੂੰ ਸੈਲਫ ਡਿਫੈਂਸ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮਾਰ-ਕੁੱਟ ਕਰਨ ਵਾਲਿਆਂ ਨੇ ਮਾੜੀ ਬੋਲੀ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਪੁਲਸ ਮੁਲਾਜ਼ਮ ਨੇ ਉਨ੍ਹਾਂ ਦੇ ਥਪੜ ਮਾਰ ਦਿੱਤਾ।


author

rajwinder kaur

Content Editor

Related News