700 ਪਰਿਵਾਰਾਂ ਨੂੰ ਪਾਲ ਰਿਹਾ ਪੰਜਾਬ ਦਾ ਇਹ ਪ੍ਰਵਾਸੀ ਸਰਪੰਚ, ਕੀਤੀ ਮਿਸਾਲ ਕਾਇਮ (ਵੀਡੀਓ)
Tuesday, Mar 31, 2020 - 03:07 PM (IST)
ਅੰਮ੍ਰਿਤਸਰ (ਸੁਮਿਤ) - ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਅਤੇ ਵਿਦੇਸ਼ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇਥੇ ਕਈ ਸਰਪੰਚ ਅਜਿਹੇ ਹਨ, ਜੋ ਆਪੋ-ਆਪਣੇ ਇਲਾਕੇ ਦੇ ਲੋਕਾਂ ਨੂੰ ਜ਼ਰੂਰਤ ਦੀਆਂ ਵਸਤੂਆਂ ਦੇ ਨਾਲ-ਨਾਲ ਰਾਸ਼ਨ ਵੰਡ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ’ਚ ਰਹਿ ਰਹੇ ਪ੍ਰਵਾਸੀ ਲੋਕਾਂ ਨੂੰ ਰੋਟੀ ਦੇਣਾ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਸਾਧਨਾਂ ਦੇ ਪੁਖਤਾ ਇੰਤਜ਼ਾਮ ਕਰਨਾ ਇਕ ਵੱਡੀ ਚੁਣੌਤੀ ਹੈ। ਇਸ ਸਬੰਧ ’ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪ੍ਰਵਾਸੀ ਸਰਪੰਚ ਅਤੇ ਉਸ ਦੇ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ, ਜੋ 700 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਕੰਮ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲੇ ਦੇ ਰਾਮਨਗਰ ਇਲਾਕੇ ’ਚ ਰਹਿਣ ਵਾਲੇ ਪ੍ਰਵਾਸੀ ਕਮਲ ਬੰਗਾਲੀ ਅਤੇ ਉਨ੍ਹਾਂ ਦੀ ਪਤਨੀ ਇਲਾਕੇ ਦੇ ਸਰਪੰਚ ਹਨ, ਜਿਸ ਸਦਕਾ ਦੋਵੇਂ ਜਾਣੇ ਮਿਲ ਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣ ਦਾ ਕੰਮ ਕਰ ਰਹੇ ਹਨ।
ਪੜ੍ਹੋ ਇਹ ਖਬਰ ਵੀ - ਸਰਕਾਰ ਦੀ ਇਕ ਗਲਤੀ ਵਾਇਰਸ ਨੂੰ ‘ਐਟਮ ਬੰਬ’ ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ ’ਚ
ਪੜ੍ਹੋ ਇਹ ਖਬਰ ਵੀ - ਕੀ ਕੋਰੋਨਾ ਕਾਰਣ ਲੱਗੇ ਕਰਫਿਊ ਨਾਲ ਕਿਸਾਨਾਂ ’ਤੇ ਪਏ ਕਰਜ਼ੇ ਦੇ ਬੋਝ ਨੂੰ ਮੋਢਾ ਦੇਵੇਗੀ ਸਰਕਾਰ?

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਰਾਮਨਗਰ ਇਲਾਕੇ ’ਚ ਸਭ ਤੋਂ ਵੱਧ ਪ੍ਰਵਾਸੀ ਲੋਕ ਹੀ ਰਹਿੰਦੇ ਹਨ, ਜਿਸ ਕਰਕੇ ਇਸ ਨੂੰ ਮੀਨੀ ਉੱਤਰ ਪ੍ਰਦੇਸ਼ ਵੀ ਕੀਤਾ ਜਾਂਦਾ ਹੈ। ਇਹ ਲੋਕ ਕੂੜਾ ਚੁੱਕ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਹਾਲ ਪੁੱਛਣ ਦੇ ਲਈ ਕੋਈ ਵੀ ਮੰਤਰੀ ਜਾਂ ਵਿਧਾਇਕ ਨਹੀਂ ਆਉਂਦਾ। ਪ੍ਰਵਾਸੀ ਸਰਪੰਚ ਲੋਕਾਂ ਨੂੰ ਰੋਜ਼ਾਨਾਂ ਵਰਤੋਂ ’ਚ ਆਉਣ ਵਾਲਾ ਸਾਮਾਨ ਦੇ ਰਹੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਮਲ ਬੰਗਾਲੀ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਕੋਰੋਨਾ ਵਾਇਰਸ ਦੇ ਕਾਰਨ ਬਹੁਤ ਸਾਰਿਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ। ਇਸੇ ਕਰਕੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆਏ ਹਨ। ਉਕਤ ਲੋਕਾਂ ਦੀ ਜਿਨ੍ਹੀ ਹੋ ਸਕੇ, ਉਹ ਉਨ੍ਹੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੜ੍ਹੋ ਇਹ ਖਬਰ ਵੀ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੜ ਲੱਗੀ ਰੌਣਕ, ਦਰਸ਼ਨਾਂ ਲਈ ਉਮੜਿਆ ਸੰਗਤਾਂ ਦਾ ਸੈਲਾਬ (ਤਸਵੀਰਾਂ)
ਪੜ੍ਹੋ ਇਹ ਖਬਰ ਵੀ - ਕਰਫਿਊ ਦਰਮਿਆਨ ਭਰਾ ਦੀ ਭੈਣ ਨੂੰ ਚਿੱਠੀ, ਕਿਹਾ ‘ਸਰਬੱਤ ਦੇ ਭਲੇ ਲਈ ਕਰੋ ਅਰਦਾਸ’

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            