ਬਾਦਲ ਦੇ ਬਿਆਨ ''ਤੇ ਹਰਸਿਮਰਤ ਨੇ ਵੰਗਾਰਿਆ ਕੈਪਟਨ
Monday, Feb 25, 2019 - 11:20 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪ੍ਰਕਾਸ਼ ਸਿੰਘ ਬਾਦਲ ਵਲੋਂ ਖੁਦ ਦੀ ਗ੍ਰਿਫਤਾਰੀ ਦੇ ਦਿੱਤੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਹੈ। ਵਿਰੋਧੀ ਜਿਥੇ ਇਸਨੂੰ ਬਾਦਲ ਦੀ ਨੌਟੰਕੀ ਦੱਸ ਰਹੇ ਹਨ ਉਥੇ ਹੀ ਬਾਦਲ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਚੁੱਪੀ ਤੋੜੀ ਹੈ। ਜਾਣਕਾਰੀ ਮੁਤਾਬਕ ਦਰਬਾਰ ਸਾਹਿਬ ਪਹੁੰਚੀ ਹਰਸਿਮਰਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਪਹਿਲਾਂ ਵੀ ਕਾਂਗਰਸ ਦੀਆਂ ਵਧੀਕੀਆਂ ਖਿਲਾਫ ਜੇਲਾਂ ਕੱਟ ਚੁੱਕੇ ਹਨ ਤੇ ਜੇਕਰ ਹੁਣ ਵੀ ਕਾਂਗਰਸ ਕੋਲ ਬਾਦਲ, ਸੁਖਬੀਰ ਬਾਦਲ ਜਾਂ ਫਿਰ ਮਜੀਠੀਆ ਦੇ ਖਿਲਾਫ ਕੋਈ ਸਬੂਤ ਹਨ ਤਾਂ ਇਨ੍ਹਾਂ ਨੂੰ ਫੜਦੇ ਕਿਉਂ ਨਹੀਂ?, ਤੇ ਕਿਉਂ ਇਨ੍ਹਾਂ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਉਂਦੇ?
ਇਸਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਨੂੰ ਦੇਸ਼ ਧ੍ਰੋਹੀ ਦੱਸਦੇ ਹੋਏ ਹਰਸਿਮਰਤ ਬਾਦਲ ਨੇ ਉਨ੍ਹਾਂ 'ਤੇ ਕੋਈ ਵੀ ਟਿੱਪਣੀ ਕਰਨੀ ਮੁਨਾਸਿਬ ਨਹੀਂ ਸਮਝੀ।