ਭਾਰਤ ਨਾਲ ਵਪਾਰ ਬੰਦ ਕਰਨ ''ਚ ਪਾਕਿਸਤਾਨ ਦਾ ਆਪਣਾ ਨੁਕਸਾਨ : ਓ. ਪੀ. ਸੋਨੀ
Friday, Aug 09, 2019 - 03:19 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਵਲੋਂ ਭਾਰਤ ਨਾਲ ਵਪਾਰ ਤੇ ਸਮਝੌਤਾ ਐਕਸਪ੍ਰੈੱਸ ਬੰਦ ਕਰਨ ਨੂੰ ਸਿਹਤ ਮੰਤਰੀ ਓ. ਪੀ. ਸੋਨੀ ਨੇ ਜਲਦਬਾਜ਼ੀ ਕਰਾਰ ਦਿੱਤਾ ਹੈ। ਪਿੰਡ ਫਤਿਹਪੁਰ 'ਚ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਪਹੁੰਚੇ ਸੋਨੀ ਨੇ ਕਿਹਾ ਕਿ 'ਵਪਾਰ ਬੰਦੀ' ਫੈਸਲਾ ਪਾਕਿਸਤਾਨ ਦੀ ਜਲਦਬਾਜ਼ੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਸ ਫੈਸਲੇ ਨਾਲ ਭਾਰਤ ਨਾਲੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਨੂੰ ਹੋਣਾ ਹੈ, ਇਸ ਲਈ ਭਾਰਤ ਨੂੰ ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਸਦੇ ਨਾਲ ਹੀ ਕੈਬਨਿਟ ਮੰਤਰੀ ਨੇ ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਇਕ ਧਾਰਮਿਕ ਮੁੱਦਾ ਹੈ ਤੇ ਪਾਕਿਸਤਾਨ ਵਲੋਂ ਲਾਂਘੇ ਦਾ ਕੰਮ ਬੰਦ ਨਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਦੱਸ ਦੇਈਏ ਕਿ ਮੋਦੀ ਸਰਕਾਰ ਵਲੋਂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬੌਖਲਾਏ ਪਾਕਿਸਤਾਨ ਨੇ ਭਾਰਤ ਨਾਲ ਨਾ ਸਿਰਫ ਦੁਵੱਲਾ ਵਪਾਰ ਬੰਦ ਕਰ ਦਿੱਤਾ ਹੈ, ਸਗੋਂ ਦੋਵਾਂ ਮੁਲਕਾਂ ਵਿਚਾਲੇ ਚੱਲਦੀ ਸਮਝੌਤਾ ਐਕਸਪ੍ਰੈੱਸ ਨੂੰ ਵੀ ਬ੍ਰੇਕਾਂ ਲਗਾ ਦਿੱਤੀਆਂ ਹਨ।