ਪਾਕਿਸਤਾਨ ਤੋਂ ਪਰਤਿਆ 2300 ਸ਼ਰਧਾਲੂਆਂ ਦਾ ਜੱਥਾ
Thursday, Nov 14, 2019 - 11:02 AM (IST)

ਅੰਮ੍ਰਿਤਸਰ (ਨੀਰਜ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਪਾਕਿਸਤਾਨ ਗਿਆ ਸ਼ਰਧਾਲੂਆ ਦਾ ਜੱਥਾ ਬੁੱਧਵਾਰ ਨੂੰ ਅਟਾਰੀ ਬਾਰਡਰ ਦੇ ਰਸਤੇ ਭਾਰਤ ਪਰਤ ਆਇਆ। ਜਾਣਕਾਰੀ ਅਨੁਸਾਰ ਇਸ ਜਥੇ 'ਚ 2300 ਸ਼ਰਧਾਲੂ ਸ਼ਾਮਲ ਸਨ। ਉਹ ਪਾਕਿਸਤਾਨ 'ਚ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰ ਕੇ ਵਾਪਸ ਪਰਤੇ ਹਨ। ਸ਼ਰਧਾਲੂਆਂ ਦੀ ਚੈਕਿੰਗ ਅਤੇ ਇਮੀਗ੍ਰੇਸ਼ਨ ਕਰਨ ਲਈ ਬਕਾਇਦਾ ਸਪੈਸ਼ਲ ਕਾਊਂਟਰ ਲਾਏ ਗਏ ਸਨ ਤਾਂ ਕਿ ਕਿਸੇ ਨੂੰ ਜ਼ਿਆਦਾ ਸਮੇਂ ਤੱਕ ਲਾਈਨ 'ਚ ਨਾ ਖੜ੍ਹਾ ਹੋਣਾ ਪਵੇ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਵੀ ਪਾਕਿਸਤਾਨ ਤੋਂ 2100 ਦੇ ਲਗਭਗ ਸ਼ਰਧਾਲੂਆਂ ਦਾ ਜੱਥਾ ਭਾਰਤ ਆ ਰਿਹਾ ਹੈ।