ਵਿਦੇਸ਼ਾਂ ਤੋਂ ਆ ਰਹੇ NRI ਕੋਰੋਨਾ ਜਾਂਚ ਲਈ ਹੋ ਰਹੇ ਨੇ ਖੱਜਲ-ਖੁਆਰ
Wednesday, Jun 24, 2020 - 11:35 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਵਿਦੇਸ਼ਾਂ 'ਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ 'ਵੰਦੇ ਮਾਤਰਮ' ਯੋਜਨਾ ਚਲਾਈ ਗਈ ਹੈ। ਇਸ ਨੂੰ ਲੈ ਕੇ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਭ ਤੋਂ ਸਫ਼ਲ ਯੋਜਨਾ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਅੰਮ੍ਰਿਤਸਰ 'ਚ ਕੁਝ ਹੋਰ ਦੇਖਣ ਨੂੰ ਮਿਲ ਰਹੀ ਹੈ। ਵਿਦੇਸ਼ਾਂ ਤੋਂ ਆ ਰਹੇ ਐੱਨ.ਆਰ.ਆਈਜ਼ ਧੋਖੇ ਦਾ ਸ਼ਿਕਾਰ ਹੋ ਰਹੇ ਹਨ ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਨਮੂਨੇ ਤੱਕ ਹੀ ਸਿਹਤ ਵਿਭਾਗ ਵਲੋਂ ਗੁਆ ਦਿੱਤੇ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਫਿਰ ਤੋਂ ਟੈਸਟ ਕਰਵਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋਂ : ਪੇਕੇ ਘਰੋਂ ਪਤਨੀ ਨਹੀਂ ਆਈ ਵਾਪਸ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਪੁੱਜੇ ਐੱਨ.ਆਰ.ਆਈ. ਨੇ ਦੱਸਿਆ ਕਿ ਉਹ ਯੂ. ਕੇ. ਤੋਂ 18 ਜੂਨ ਨੂੰ ਦਿੱਲੀ ਪਹੁੰਚੇ ਸਨ, ਜਿਥੋਂ ਫ਼ਲਾਈਟ ਲੈ ਕੇ ਉਹ ਅੰਮ੍ਰਿਤਸਰ ਪਹੁੰਚੇ। ਇਥੇ ਸਿਹਤ ਵਿਭਾਗ ਵਲੋਂ ਸਾਡਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਤੋਂ ਬਾਅਦ ਸਾਨੂੰ ਹੋਟਲ ਭੇਜ ਦਿੱਤਾ ਗਿਆ ਤੇ ਕਿਹਾ ਗਿਆ ਕਿ ਤੁਹਾਡੀ ਰਿਪੋਰਟ ਦੋ ਦਿਨ ਬਾਅਦ ਆ ਜਾਵੇਗੀ ਤੇ 7 ਦਿਨ ਬਾਅਦ ਹੋਟਲ ਵਾਲੇ ਤੁਹਾਨੂੰ ਖੁਦ ਘਰ ਵਾਪਸ ਭੇਜ ਦੇਣਗੇ। ਉਨ੍ਹਾਂ ਦੱਸਿਆ ਕਿ ਅੱਜ 6 ਦਿਨ ਬਾਅਦ ਵੀ ਸਾਨੂੰ ਕੋਈ ਰਿਪੋਰਟ ਨਹੀਂ ਮਿਲੀ, ਜਦੋਂ ਇਸ ਬਾਰੇ ਅਸੀਂ ਸਿਹਤ ਵਿਭਾਗ ਕੋਲੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਨਮੂਨਾ ਹੀ ਸਾਡੇ ਕੋਲ ਨਹੀਂ। ਇਸ ਲਈ ਤੁਸੀਂ ਦੁਬਾਰਾ ਤੋਂ ਟੈਸਟ ਕਰਵਾਓ, ਜਿਸ ਕਾਰਨ ਅੱਜ ਅਸੀਂ ਫਿਰ ਨਮੂਨਾ ਦੇਣ ਲਈ ਇਥੇ ਆਏ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਤਾ ਹੁੰਦਾ ਕਿ ਇੰਨਾਂ ਖੱਜਲ-ਖੁਆਰ ਹੋਣਾ ਪੈਣਾ ਹੈ ਤਾਂ ਅਸੀਂ ਕਦੇ ਉਥੋਂ ਵਾਪਸ ਨਾ ਆਉਂਦੇ।
ਇਹ ਵੀ ਪੜ੍ਹੋਂ : ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਦੀ ਗੱਡੀ ਨਹਿਰ 'ਚ ਡਿੱਗੀ