ਫੌਜੀ ਗਗਨਦੀਪ ਸਿੰਘ ਨੇ ਨਸ਼ਿਆ ਖਿਲਾਫ ਚਲਾਈ ਅਨੌਖੀ ਮੁਹਿੰਮ
Monday, Aug 12, 2019 - 12:27 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਮਜੀਠਾ ਦੇ ਰਹਿਣ ਵਾਲੇ ਫੌਜੀ ਜਵਾਨ ਐਥਲੀਟ ਗਗਨਦੀਪ ਸਿੰਘ ਵਲੋਂ ਨਸ਼ਿਆ ਖਿਲਾਫ ਅਨੌਖੀ ਮੁਹਿੰਮ ਚਲਾਈ ਜਾ ਰਹੀ ਹੈ। ਉਹ ਨੌਜਵਾਨਾਂ ਨੂੰ ਦੌੜ ਲਗਾ ਕੇ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਛੁੱਟੀ 'ਤੇ ਘਰ ਵਾਪਸ ਆਏ ਹਨ ਤੇ ਉਹ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਮੁਹਿੰਮ ਆਪਣੇ ਢੰਗ ਨਾਲ ਚਲਾ ਰਹੇ ਹਨ। ਉਹ ਹੁਣ ਤੱਕ 9 ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਦੌੜ ਲਗਾ ਚੁੱਕੇ ਹਨ ਤੇ ਅੱਜ ਉਹ 10ਵੇਂ ਵਿਧਾਨ ਸਭਾ ਹਲਕਾ ਵੇਰਕਾ 'ਚ ਪਹੁੰਚੇ ਹਨ। ਗਗਨਦੀਪ ਨੇ ਦੱਸਿਆ ਕਿ ਨਸ਼ੇ ਕਾਰਨ ਪੰਜਾਬ 'ਚ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਤੇ ਇਸ ਖਿਲਾਫ ਭਾਵੇ ਪੰਜਾਬ ਸਰਕਾਰ ਵਲੋਂ ਵੀ ਮੁਹਿੰਮ ਚਲਾਈ ਗਈ ਹੈ ਪਰ ਇਸ ਦੇ ਬਾਵਜੂਦ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਨੌਜਵਾਨਾਂ ਨੂੰ ਖੁਦ ਅੱਗੇ ਆਉਣਾ ਪਵੇਗਾ ਤਾਂ ਜੋ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾ ਸਕੇ।