ਅੰਮ੍ਰਿਤਸਰ ''ਚ ਸਿਸੋਦੀਆ ਦੀ ਚੋਣ ਸੈਰ, ਮੋਦੀ ਤੇ ਕੈਪਟਨ ''ਤੇ ਵਿੰਨ੍ਹਿਆ ਨਿਸ਼ਾਨਾ

Thursday, May 16, 2019 - 10:00 AM (IST)

ਅੰਮ੍ਰਿਤਸਰ ''ਚ ਸਿਸੋਦੀਆ ਦੀ ਚੋਣ ਸੈਰ, ਮੋਦੀ ਤੇ ਕੈਪਟਨ ''ਤੇ ਵਿੰਨ੍ਹਿਆ ਨਿਸ਼ਾਨਾ

ਅੰਮ੍ਰਿਤਸਰ (ਸੁਮਿਤ ਖੰਨਾ) : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦਿਆ ਵਲੋਂ ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਸਵੇਰ ਦੀ ਸੈਰ ਨਾਲ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ 'ਚ ਵੋਟਾਂ ਮੰਗੀਆਂ। ਇਸ ਮੌਕੇ ਪੰਜਾਬ 'ਚ 'ਖਿਲਰੇ ਝਾੜੂ' 'ਤੇ ਬੋਲਦਿਆਂ ਸਿਸੋਦੀਆ ਨੇ ਕਿਹਾ ਕਿ ਕੁਝ ਲੋਕ ਨਾਮ ਚਮਕਾਉਣ ਲਈ 'ਆਪ' 'ਚ ਆਏ ਸਨ ਤੇ ਮਤਲਬੀਆਂ ਦੇ ਜਾਣ ਨਾਲ ਪਾਰਟੀ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਹੋਈ ਹੈ। 

ਇਸ ਦੌਰਾਨ ਉਨ੍ਹਾਂ ਨ ਨਰਿੰਦਰ ਮੋਦੀ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਮੋਦੀ ਪਾਕਿਸਤਾਨ ਦੇ ਨਾਂ 'ਤੇ ਜਨਤਾ ਤੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕ ਕੈਪਟਨ ਸਰਕਾਰ ਤੋਂ ਤੇ ਦੇਸ਼ ਦੇ ਲੋਕ ਮੋਦੀ ਤੋਂ ਦੁਖੀ ਹਨ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੜ 'ਆਪ' 'ਚ ਸ਼ਾਮਲ ਹੋਣ ਦੀ ਆਫਰ ਦਿੱਤੀ।


author

Baljeet Kaur

Content Editor

Related News