ਅੰਮ੍ਰਿਤਸਰ: ਘਰ ’ਚ ਆਉਣ ਤੋਂ ਕੀਤਾ ਮਨ੍ਹਾ ਤਾਂ ਗੁੱਸੇ ’ਚ ਕਰ ਦਿੱਤਾ ਵਿਅਕਤੀ ਦਾ ਕਤਲ

Saturday, Apr 02, 2022 - 01:02 PM (IST)

ਅੰਮ੍ਰਿਤਸਰ: ਘਰ ’ਚ ਆਉਣ ਤੋਂ ਕੀਤਾ ਮਨ੍ਹਾ ਤਾਂ ਗੁੱਸੇ ’ਚ ਕਰ ਦਿੱਤਾ ਵਿਅਕਤੀ ਦਾ ਕਤਲ

ਅੰਮ੍ਰਿਤਸਰ (ਜਸ਼ਨ) - ਥਾਣਾ ਬਿਆਸ ਦੀ ਪੁਲਸ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਬਲਜੀਤ ਸਿੰਘ ਪੁੱਤਰ ਟੀਟੂ ਵਾਸੀ ਚੀਮਾਬਾਠ ਸਮੇਤ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਵਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਫੇਰੂਮਾਨ ਨੇ ਦੱਸਿਆ ਕਿ ਬੀਤੇ ਦਿਨ ਇਕ ਵਿਅਕਤੀ ਕਰੀਬ 9 ਵਜੇ ਦੇ ਕਰੀਬ ਸਾਡੇ ਘਰ ਆ ਗਿਆ। 

ਉਸ ਦੇ ਪਿਤਾ ਨੇ ਉਕਤ ਵਿਅਕਤੀ ਨੂੰ ਕਿਹਾ ਕਿ ਉਹ ਅੱਗੇ ਤੋਂ ਇਸ ਵਕਤ ਸਾਡੇ ਘਰ ਨਾ ਆਵੇ, ਸਗੋਂ ਸਵੇਰੇ ਆਇਆ ਕਰੇ। ਇਹ ਗੱਲ ਸੁਣ ਕੇ ਵਿਅਕਤੀ ਗੁੱਸੇ ’ਚ ਵਾਪਸ ਚਲਾ ਗਿਆ ਅਤੇ ਫਿਰ ਰਾਤ 11 ਵਜੇ ਆਪਣੇ ਦਸਤੀ ਹਥਿਆਰਾਂ ਸਮੇਤ 7-8 ਅਣਪਛਾਤੇ ਵਿਅਕਤੀਆਂ ਨਾਲ ਸਾਡੇ ਘਰ ਆ ਗਿਆ। ਉਸ ਨੇ ਆਉਂਦੇ ਸਾਰ ਮੇਰੇ ਪਿਤਾ ਦੀ ਬੇਸਬਾਲ/ਦਾਤਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੁੱਤਰ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਉਸ ਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਥਾਨ ’ਤੇ ਪਹੁੰਚੀ ਪੁਲਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 


author

rajwinder kaur

Content Editor

Related News