ਜ਼ਮੀਨੀ ਵਿਵਾਦ ਦੇ ਚੱਲਦਿਆਂ ਪਰਿਵਾਰ ''ਤੇ ਕੀਤਾ ਹਮਲਾ, ਚਲਾਈਆਂ ਗੋਲੀਆਂ

06/20/2019 1:50:12 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਫਾਇਰਿੰਗ ਤੇ ਜਾਨਲੇਵਾ ਹਮਲੇ ਦੀਆਂ ਵਾਰਦਾਤਾਂ ਆਮ ਗੱਲ ਹੋ ਗਈ ਹੈ। ਤਾਜ਼ਾ ਮਾਮਲਾ ਹਲਕਾ ਅਟਾਰੀ ਦੇ ਪਿੰਡ ਮੇਰਨੀਆ ਕੋਹਾਰਾ 'ਚ ਸਾਹਮਣੇ ਆਇਆ ਹੈ, ਜਿਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਕਿਸਾਨ ਦੇ ਘਰ 'ਤੇ ਇੱਟਾਂ-ਪੱਥਰਾਂ ਨਾਲ ਹੀ ਨਹੀਂ ਹਮਲਾ ਕੀਤਾ ਗਿਆ ਸਗੋਂ ਗੋਲੀਆਂ ਵੀ ਚਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਵੱਟ ਦੇ ਝਗੜੇ ਨੂੰ ਲੈ ਕੇ ਨਾਲ ਦੀ ਪੈਲੀ ਮਾਲਕ ਨੇ ਪਹਿਲਾਂ ਵੀ ਉਸ 'ਤੇ ਪਿਸਤੌਲ ਤਾਣੀ ਸੀ ਤੇ ਅੱਜ ਫਿਰ ਉਸਦੇ ਪਰਿਵਾਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਕਿਸਾਨ ਨੇ ਪੁਲਸ 'ਤੇ ਵੀ ਜ਼ਬਰਦਸਤੀ ਰਾਜ਼ੀਨਾਮਾ ਕਰਵਾਉਣ ਦੇ ਦੋਸ਼ ਲਗਾਏ।

ਹਾਲਾਂਕਿ ਇਸ ਮਾਮਲੇ 'ਚ ਪੁਲਸ ਨੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ। ਫਿਲਹਾਲ ਕਿਸਾਨ ਨੇ ਘਰ 'ਚ ਡਿੱਗੇ ਹਮਲਾਵਰਾਂ ਦੇ ਕਾਰਤੂਸ ਨੂੰ ਵਿਖਾਉਂਦੇ ਹੋਏ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਤੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। 


Baljeet Kaur

Content Editor

Related News