ਖਾਲਸਾ ਸਾਜਨਾ ਦਿਵਸ ''ਤੇ 12 ਨੂੰ ਪਾਕਿ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ
Wednesday, Apr 10, 2019 - 04:52 PM (IST)

ਅੰਮ੍ਰਿਤਸਰ (ਦੀਪਕ, ਸੁਮਿਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ 12 ਅਪ੍ਰੈਲ ਨੂੰ ਜਥਾ ਰਵਾਨਾ ਕੀਤਾ ਜਾਵੇਗਾ। ਪਹਿਲਾਂ ਇਹ ਜਥਾ 11 ਅਪ੍ਰੈਲ ਨੂੰ ਭੇਜਿਆ ਜਾਣਾ ਸੀ ਪਰ ਪਾਕਿ ਦੂਤਾਵਾਸ ਵਲੋਂ 12 ਅਪ੍ਰੈਲ ਤੋਂ ਵੀਜ਼ੇ ਜਾਰੀ ਕਰਨ ਕਰਕੇ ਹੁਣ ਇਹ ਜਥਾ 12 ਨੂੰ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਦਿੱਤੀ। ਜਾਰੀ ਪ੍ਰੈੱਸ ਬਿਆਨ 'ਚ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਨੂੰ 872 ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਗਏ ਸਨ, ਜਿਨ੍ਹਾਂ 'ਚੋਂ 839 ਨੂੰ ਅੰਬੈਸੀ ਨੇ ਵੀਜ਼ੇ ਜਾਰੀ ਕੀਤੇ ਹਨ ਤੇ 33 ਰੱਦ ਹੋ ਗਏ। ਉਨ੍ਹਾਂ ਕਿਹਾ ਿਕ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਉਹ ਆਪਣੇ ਪਾਸਪੋਰਟ 11 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਪ੍ਰਾਪਤ ਕਰਨ