ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸਿੱਖ ਸੰਗਤਾਂ ਲਈ ਖੁਸ਼ਖਬਰੀ

Monday, Jun 03, 2019 - 10:20 AM (IST)

ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸਿੱਖ ਸੰਗਤਾਂ ਲਈ ਖੁਸ਼ਖਬਰੀ

ਅੰਮ੍ਰਿਤਸਰ (ਬਿਊਰੋ) : ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਕਾਰੀਡੋਰ 30 ਸਤੰਬਰ ਤੱਕ ਬਣਕੇ ਤਿਆਰ ਹੋ ਜਾਵੇਗਾ। ਪਾਕਿਸਤਾਨ ਦਾ ਕਹਿਣਾ ਕਿ ਕਾਰੀਦਕੋਰ ਦਾ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਗੁਰੂਦੁਆਰਾ ਕਰਤਾਰਪੁਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਦੇ ਅਨੁਸਾਰ ਕਰਤਾਰਪੁਰ ਕਾਰੀਡੋਰ ਦਾ ਕੰਮ ਜੰਗੀ ਪੱਧਰ 'ਤੇ ਪੂਰਾ ਤੇਜ਼ ਚੱਲ ਰਿਹਾ ਹੈ। 

ਗਿਆਨੀ ਗੋਬਿੰਦ ਸਿੰਘ ਨੇ ਉਮੀਦ ਜਤਾਈ ਹੈ ਕੇ ਭਾਰਤ ਅਤੇ ਪਾਕਿਸਤਾਨ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਸਿਖਾਂ ਦੀ ਸ਼੍ਰੀ ਕਰਤਾਰਪੁਰ ਕਾਰੀਡੋਰ ਸਾਹਿਬ ਦੇ ਦਰਸ਼ਨਾਂ ਦੀ ਅਰਦਾਸ ਜਲਦ ਪੂਰੀ ਹੋਵੇਗੀ। ਕਰਤਾਰਪੁਰ ਕਾਰੀਡੋਰ ਦਾ ਰਸਤਾ ਦੋਹਾਂ ਦੇਸ਼ਾਂ ਦੇ ਲਈ ਇੱਕ ਨਵੀਂ ਇਬਾਰਤ ਲਿਖੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਬਣਾਈ ਜਾ ਰਹੀ ਸਰਾਂ, ਬਾਥਰੂਮ ਸਰੋਵਰ ਆਦਿ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। 

ਦੱਸ ਦੇਈਏ ਕਿ ਕਰਤਾਰਪੁਰ ਕਾਰੀਡੋਰ ਦਾ ਨਿਰਮਾਣ ਕਰ ਰਹੀ ਏਜੰਸੀ ਨੇ ਵਾਟਰ ਸਪਲਾਈ, ਸੀਵਰੇਜ ਅਤੇ ਬਿਜਲੀ ਦਾ 60 ਫੀਸਦੀ ਕੰਮ ਪੂਰਾ ਕਰ ਲਿਆ ਹੈ। ਪਾਕਿਸਤਾਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਾਲ ਲਗਦੇ ਕਰੀਬ 20 ਕਿਲੋਮੀਟਰ ਇਲਾਕੇ 'ਚ ਕੰਡੀਲੀ ਤਾਰ ਵਿਛਾਉਣ ਦਾ ਕੰਮ ਵੀ ਕਰ ਰਹੀ ਹੈ। ਇਹ ਕੰਮ ਵੀ ਇਸੇ ਮਹੀਨੇ ਪੂਰਾ ਹੋ ਜਾਵੇਗਾ।


author

Baljeet Kaur

Content Editor

Related News