ਹੁਣ ਕੰਗਣਾ ਰਣੌਤ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਭੇਜਿਆ ਕਾਨੂੰਨੀ ਨੋਟਿਸ

Wednesday, Dec 09, 2020 - 04:10 PM (IST)

ਅੰਮ੍ਰਿਤਸਰ/ਨਵੀਂ ਦਿੱਲੀ (ਦੀਪਕ ਸ਼ਰਮਾ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖ਼ੇਤੀ ਸੋਧ ਕਾਨੂੰਨਾਂ ਨੂੰ ਰੱਦ ਕਰਵਾਉਣ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ 'ਚ ਨਿੱਤਰੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬੀਬੀ ਮਹਿੰਦਰ ਕੌਰ ਨੂੰ ਟਵੀਟ ਕਰ ਕੇ ਮਾੜੇ ਬੋਲ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਦੇ ਟਵੀਟ ਕਰ ਕੇ ਪੂਰੇ ਦੇਸ਼ ਦੇ ਕਿਸਾਨਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮਾਮਲੇ 'ਚ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਨੇ ਕੰਗਣਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਸੋਨੂੰ ਦੀ ਤਰਫ਼ੋਂ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਮੁਹੱਈਆ ਕਰਵਾ ਰਿਹੈ ਅਕਾਲੀ ਦਲ

ਇਸ ਸਬੰਧੀ 'ਚ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਮੁੱਖੀ ਨੇ ਕਿਹਾ ਕਿ ਅੱਜ ਦੀਆਂ ਅਭਿਨੇਤਰੀਆਂ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੰਗਣਾ ਦਾ ਇਹ ਬਿਆਨ ਉਸ ਦੀ ਤੰਗ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਸ ਲਈ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਅਤੇ ਸਿੱਖ ਪੂਰੀ ਦੁਨੀਆ ਨੂੰ ਭੋਜਨ ਦੇ ਸਕਦੇ ਹਨ, ਉਹ 100 ਰੁਪਏ 'ਚ ਨਹੀਂ ਵਿਕਣ ਵਾਲੇ ਨਹੀਂ। ਅਜਿਹੇ ਸੋਚ ਵਾਲੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਵਰਤਮਾਨ ਨੂੰ ਜਾਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੱਛਲੇ 13 ਦਿਨਾਂ ਤੋਂ ਕਿਸਾਨ ਲਹਿਰ ਚੱਲ ਰਹੀ ਹੈ, ਜਿਸ 'ਚ ਪੰਜਾਬ ਅਤੇ ਸਿੱਖਾਂ ਦੀ ਭਾਗੀਦਾਰੀ ਸਭ ਤੋਂ ਅਹਿਮ ਹੈ। ਸਿੱਖ ਰਾਸ਼ਟਰੀ ਰਾਜਮਾਰਗ 'ਤੇ ਡਟੇ ਹਨ ਅਤੇ ਆਪਣੇ ਖਾਣ ਪੀਣ ਆਦਿ ਦੇ ਪ੍ਰਬੰਧ ਕਰ ਕੇ ਚਲ ਰਹੇ ਹਨ। ਕੰਗਣਾ ਦੇ ਬਿਆਨ ਨੂੰ ਕੁਝ ਜਾਣਕਾਰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੋਣ ਅਤੇ ਧਿਆਨ ਹਟਾਉਣ ਦੀ ਸਾਜਿਸ਼ ਦੱਸ ਰਹੇ ਹਨ। 

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ


Baljeet Kaur

Content Editor

Related News