ਦਿਲਕਸ਼ ਅਦਾਵਾਂ ਦਿਖਾ ਗਹਿਣੇ ਲੁੱਟ ਕੇ ਲੈ ਗਈ ਚੋਰਨੀ

Wednesday, Jul 17, 2019 - 04:11 PM (IST)

ਦਿਲਕਸ਼ ਅਦਾਵਾਂ ਦਿਖਾ ਗਹਿਣੇ ਲੁੱਟ ਕੇ ਲੈ ਗਈ ਚੋਰਨੀ

ਅੰਮ੍ਰਿਤਸਰ (ਸੁਮਿਤ ਖੰਨਾ) : ਜਿਊਲਰ ਦੀ ਦੁਕਾਨ 'ਤੇ  ਇਕ ਮਹਿਲਾ ਵਲੋਂ 60 ਹਜ਼ਾਰ ਦੀ ਲੁੱਟ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਅਧੀਨ ਪੈਂਦੇ ਇਲਾਕੇ ਜੇਜੇ ਨਗਰ ਦਾ ਹੈ, ਜਿੱਥੇ ਇਕ ਮਹਿਲਾ ਗਹਿਣਿਆਂ ਦੀ ਦੁਕਾਨ 'ਤੇ ਗਈ। ਉਕਤ ਮਹਿਲਾ ਦੁਕਾਨਦਾਰ ਨੂੰ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ ਤੇ ਫਿਰ ਦੁਕਾਨਦਾਰ ਦੀਆਂ ਅੱਖਾਂ ਦੇ ਸਾਹਮਣੇ ਹੀ ਦਿਲਕਸ਼ ਅਦਾਵਾਂ ਦਿਖਾ 60 ਹਜ਼ਾਰ ਦੇ ਕਰੀਬ ਗਹਿਣੇ ਲੁੱਟ ਕੇ ਫਰਾਰ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਸ਼ਾਤਿਰ ਮਹਿਲਾ ਕਈ ਹੋਰ ਦੁਕਾਨਦਾਰਾਂ ਨਾਲ ਧੋਖਾ ਕਰ ਚੁੱਕੀ ਤੇ ਉਸ 'ਤੇ ਕਈ ਮਾਮਲੇ ਦਰਜ ਹਨ ਪਰ ਫਿਲਹਾਲ ਪੁਲਸ ਇਸ ਦੀ ਜਾਂਚ ਕਰ ਰਹੀ ਹੈ। 

ਮਹਿਲਾ ਦੀ ਵੀਡੀਓ ਦੇਖ ਕੇ ਇਕ ਵਾਰ ਵੀ ਪਤਾ ਨਹੀਂ ਚੱਲਦਾ ਕਿ ਇਹ ਮਹਿਲਾ ਚੋਰੀ ਦੇ ਇਰਾਦੇ ਨਾਲ ਆਈ ਹੋਵੇ। ਇੰਝ ਲੱਗਦਾ ਹੈ ਕਿ ਉਹ ਇਕ ਅਮੀਰ ਪਰਿਵਾਰ ਦੀ ਮਹਿਲਾ ਹੈ। ਅਸੀਂ ਤਾਂ ਇਹੀ ਕਹਾਂਗੇ ਕਿ ਅਜਿਹੀਆਂ ਖੂਬਸੂਰਤ ਚੋਰਨੀਆਂ ਤੋਂ ਜ਼ਰਾਂ ਬੱਚ ਕੇ ਰਹੋ। 


author

Baljeet Kaur

Content Editor

Related News