ਜਥੇਦਾਰ ਹਵਾਰਾ ਵਲੋਂ ਰਾਗੀ, ਢਾਡੀ, ਪ੍ਰਚਾਰਕਾਂ ਦੇ ਹੱਕ ''ਚ ਸਿੱਖ ਸੰਗਤਾਂ ਦੇ ਨਾਮ ਸੰਦੇਸ਼

Saturday, Jul 18, 2020 - 03:28 PM (IST)

ਜਥੇਦਾਰ ਹਵਾਰਾ ਵਲੋਂ ਰਾਗੀ, ਢਾਡੀ, ਪ੍ਰਚਾਰਕਾਂ ਦੇ ਹੱਕ ''ਚ ਸਿੱਖ ਸੰਗਤਾਂ ਦੇ ਨਾਮ ਸੰਦੇਸ਼

ਅੰਮ੍ਰਿਤਸਰ (ਅਨਜਾਣ) : ਕੌਮੀ ਵਿਰਾਸਤ ਦੇ ਪ੍ਰਚਾਰਕ ਅਤੇ ਗੁਰਮਤਿ ਵਿਚਾਰਾਂ ਸੰਗਤਾਂ ਨੂੰ ਦ੍ਰਿੜ ਕਰਵਾਉਣ ਵਾਲੇ ਕਥਾ ਵਾਚਕਾਂ, ਰਾਗੀ ਸਿੰਘਾਂ, ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ, ਪਾਠੀ ਸਿੰਘਾਂ, ਗ੍ਰੰਥੀ ਸਿੰਘਾਂ ਆਦਿ ਦੇ ਹੱਕ 'ਚ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਖਾਲਸਾ ਪੰਥ ਨੂੰ ਸੰਦੇਸ਼ ਜਾਰੀ ਕੀਤਾ ਹੈ। ਸੰਸਥਾ ਦੇ ਸਪੋਕਸਪਰਸਨ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਭਾਈ ਹਵਾਰਾ ਵਲੋਂ ਪ੍ਰੈਸ ਦੇ ਨਾਮ ਦਿੱਤੇ ਬਿਆਨ 'ਚ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਗੁਰਬਾਣੀ, ਗੁਰ ਇਤਿਹਾਸ, ਗੁਰ ਸਿਧਾਂਤ, ਸਿੱਖ ਸੰਸਥਾਵਾਂ ਤੇ ਤਖ਼ਤਾਂ ਦੀ ਮਹਾਨਤਾ ਖਾਲਸਾ ਪੰਥ ਦਾ ਬ੍ਰਹਿਮੰਡੀ ਖਜ਼ਾਨਾ ਹੈ। ਇਸ ਨੂੰ ਰਾਗੀ ਸਿੰਘ, ਕਥਾ ਵਾਚਕ, ਢਾਡੀ ਸਿੰਘ ਆਦਿ ਸਮੇਂ-ਸਮੇਂ ਤੇ ਵਿਸ਼ਵ ਭਰ ਦੀਆਂ ਸੰਗਤਾਂ ਨਾਲ ਗੁਰੂ ਆਸ਼ੇ ਮੁਤਾਬਕ ਸਾਂਝ ਪਾ ਕੇ ਜਿੱਥੇ ਆਤਮਿਕ ਆਨੰਦ ਪ੍ਰਦਾਨ ਕਰਦੇ ਹਨ ਉਥੇ ਉਹ ਸਿੱਖੀ ਜ਼ਜਬੇ 'ਚ ਵਾਧਾ ਕਰਨ 'ਚ ਸਹਾਈ ਹੁੰਦੇ ਹਨ। ਇਹ ਗੁਰੂ ਘਰ ਦੇ ਬੜੇ ਹੀ ਪਿਆਰੇ ਸਤਿਕਾਰਤ ਵਜ਼ੀਰ ਹਨ। ਜਿੱਥੇ ਅਸੀਂ ਗੁਰਬਾਣੀ ਦਾ ਅਸੀਮ ਸਤਿਕਾਰ ਕਰਨਾ ਹੈ ਉਥੇ ਇਨ੍ਹਾਂ ਵਜ਼ੀਰਾਂ ਦਾ ਸਤਿਕਾਰ ਕਰਨ 'ਚ ਕੋਈ ਕਮੀ ਨਹੀਂ ਆਉਣ ਦੇਣੀ। 

ਇਹ ਵੀ ਪੜ੍ਹੋਂ : ਪ੍ਰੇਮੀ ਦੀ ਹਰਕਤ ਤੋਂ ਤੰਗ ਆ ਕੇ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੀਤੇ ਵੱਡੇ ਖੁਲਾਸੇ

ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਲੋਂ ਇਨ੍ਹਾਂ ਵਜ਼ੀਰਾਂ ਦੀਆਂ ਤਨਖਾਹਾਂ ਤੇ ਸਹੂਲਤਾਂ ਪੱਖੋਂ ਸੋਸ਼ਣ ਹੁੰਦਾ ਆਇਆ ਹੈ। ਕਈ ਵਾਰ ਤਾਂ ਇਨ੍ਹਾਂ ਦੇ ਪਰਿਵਾਰ ਇਲਾਜ ਪੱਖੋਂ ਰਹਿ ਜਾਂਦੇ ਹਨ। ਬੱਚਿਆਂ ਦੀ ਪੜ੍ਹਾਈ ਆਰਥਿਕ ਮੰਦੀ ਕਾਰਨ ਅਧੂਰੀ ਰਹਿ ਜਾਂਦੀ ਹੈ, ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਜੋ ਕੌਮ ਲੰਗਰ ਲਗਾ ਕੇ ਕਈਆਂ ਦਾ ਢਿੱਡ ਭਰਦੀ ਹੋਵੇ ਉਸਦੇ ਆਪਣੇ ਪਾਠੀ ਸਿੰਘ, ਢਾਡੀ ਸਿੰਘ ਆਦਿ ਮੁਸ਼ਕਿਲਾਂ ਦਾ ਸੰਤਾਪ ਹੰਢਾਉਣ ਇਹ ਗੁਰੂ ਨੂੰ ਨਹੀਂ ਭਾਉਂਦਾ। ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਜਥੇਬੰਦੀਆਂ ਦਾਨੀ ਸੱਜਣ ਗੁਰੂ ਘਰ ਦੇ ਇਨ੍ਹਾਂ ਵਜ਼ੀਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਤਾਂ ਜੋ ਇਹ ਕੌਮੀ ਏਜੰਡਾ ਬਣ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਦੇ ਚੱਲਦਿਆਂ ਗੁਰੂ ਕਿਆਂ ਇਨ੍ਹਾਂ ਵਜ਼ੀਰਾਂ ਨੂੰ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵੀ ਗੁਰਦੁਆਰਾ ਕਮੇਟੀ ਜਾਂ ਸੰਸਥਾਂ ਇਨ੍ਹਾਂ ਵਜੀਰਾਂ ਨੂੰ ਤਨਖ਼ਾਹਾਂ ਤੋਂ ਵਾਂਝਾ ਨਾ ਕਰੇ।

ਇਹ ਵੀ ਪੜ੍ਹੋਂ : ਸ਼ਰਮਨਾਕ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਨੌਜਵਾਨਾਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ


author

Baljeet Kaur

Content Editor

Related News