ਕਤਲ ਮਾਮਲੇ ''ਚ ਵੱਡਾ ਖੁਲਾਸਾ, ਜਾਇਦਾਦ-ਗਹਿਣੇ ਹੜੱਪਣ ਦੀ ਨੀਅਤ ਨਾਲ ਜਨਾਨੀ ਨੂੰ ਲਗਾਇਆ ਸੀ ਠਿਕਾਣੇ
Saturday, Aug 01, 2020 - 04:47 PM (IST)
ਅੰਮ੍ਰਿਤਸਰ (ਅਰੁਣ) : ਕਰੀਬ ਸਾਢੇ 4 ਮਹੀਨੇ ਪਹਿਲਾ ਬਾਬਾ ਛੇਹਰਟਾ ਅਧੀਨ ਪੈਂਦੇ ਖੇਤਰ ਬਾਬਾ ਦਰਸ਼ਨ ਐਵੀਨਿਊ ਦੀ ਕੋਠੀ 'ਚ ਔਰਤ ਦਾ ਕਤਲ ਕਰਨ ਵਾਲੇ ਕਾਤਲ ਅਵਤਾਰ ਸਿੰਘ ਵਾਸੀ ਸੰਨੀ ਐਨਕਲੇਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਅਵਤਾਰ ਸਿੰਘ ਵਲੋਂ ਆਪਣਾ ਦੋਸ਼ ਕਬੂਲ ਲਿਆ ਹੈ।
ਇਹ ਵੀ ਪੜ੍ਹੋਂ : ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 34 ਹੋਰ ਲੋਕਾਂ ਨੇ ਤੋਡ਼ਿਆ ਦਮ
ਇਸ ਦਾ ਖੁਲਾਸਾ ਕਰਦਿਆ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਸਤਪਾਲ ਕੌਰ ਜੋ ਆਪਣੇ ਪਤੀ ਗੁਰਮੁੱਖ ਅਤੇ ਪੁੱਤ ਤੋਂ ਵੱਖ ਬਾਬਾ ਦਰਸ਼ਨ ਐਵੀਨਿਊ 'ਚ ਰਹਿੰਦੀ ਸੀ। 5 ਮਾਰਚ ਨੂੰ ਜਦੋਂ ਉਸ ਦਾ ਪਤੀ ਉਸ ਨੂੰ ਮਿਲਣ ਲਈ ਘਰ ਗਿਆ ਤਾਂ ਦਰਵਾਜ਼ਾ ਬਾਹਰੋ ਬੰਦ ਸੀ। 1 ਹਫ਼ਤੇ ਬਾਅਦ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਸਤਪਾਲ ਕੌਰ ਦੀ ਲਾਸ਼ ਬੈੱਡ ਉਪਰ ਪਈ ਸੀ। ਉਸ ਵੇਲੇ ਪੁਲਸ ਵਲੋਂ 174 ਦੀ ਕਾਰਵਾਈ ਕਰਦਿਆ ਮਾਮਲਾ ਦਰਜ ਕਰਦਿਆ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਪੁਲਸ ਦੇ ਹੱਥ ਇਕ ਚਿੱਠੀ ਲੱਗੀ ਸੀ, ਜਿਸ 'ਚ ਸੰਨੀ ਇੰਨਕਲੇਵ ਵਾਸੀ ਅਵਤਾਰ ਸਿੰਘ ਦਾ ਜ਼ਿਕਰ ਕੀਤਾ ਸੀ, ਜਿਸ ਦੇ ਕੋਲ ਸਤਪਾਲ ਕੌਰ ਦੇ ਗਹਿਣੇ ਪਏ ਸਨ। ਗੁਰਮੁੱਖ ਸਿੰਘ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕਰਦਿਆ ਪੁਲਸ ਵਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਅਵਤਾਰ ਸਿੰਘ ਵਲੋਂ ਆਪਣਾ ਦੋਸ਼ ਕਬੂਲ ਲਿਆ ਤੇ ਉਸ ਨੇ ਦੱਸਿਆ ਕਿ ਜਾਇਦਾਦ ਤੇ ਗਹਿਣੇ ਹੜੱਪਣ ਦੀ ਨੀਅਤ ਨਾਲ ਉਸ ਦਾ ਕਤਲ ਕੀਤਾ ਸੀ।
ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ