ਅੰਬਰਸਰੀਏ ਕਲਾਕਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫਾ
Thursday, May 30, 2019 - 01:16 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਤਰੀਕ ਨੂੰ ਸਹੁੰ ਚੁੱਕਣਗੇ। ਇਸ ਮੌਕੇ ਅੰਮ੍ਰਿਤਸਰ ਦੇ ਜਗਜੋਤ ਸਿੰਘ ਰੂਬਲ ਨੇ ਪ੍ਰਧਾਨ ਮੰਤਰੀ ਦੀ ਇਕ ਵਿਸ਼ਾਲ ਪੇਟਿੰਗ ਬਣਾਈ ਹੈ। ਉਨ੍ਹਾਂ ਨੇ ਮੋਦੀ ਨੂੰ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਵੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਰੂਬਲ ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਈ ਵੱਡੇ ਨੇਤਾਵਾਂ ਦੀਆਂ ਪੇਟਿੰਗ ਬਣਾ ਚੁੱਕਾ ਹੈ। ਰੂਬਲ ਦਾ ਕਹਿਣਾ ਹੈ ਕਿ 800 ਦੇ ਕਰੀਬ ਪੇਂਟਿੰਗਸ ਬਣਾ ਚੁੱਕਾ ਹੈ ਤੇ ਉਸ ਨੂੰ ਰਾਸ਼ਟਰਪਤੀ ਤੋਂ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਾ ਹੈ।