ਅੰਮ੍ਰਿਤਸਰ : 24 ਤੋਂ 31 ਜੁਲਾਈ ਤੱਕ ਬੰਦ ਰਹੇਗਾ ਵਿਆਖਿਆ ਕੇਂਦਰ
Sunday, Jul 22, 2018 - 02:55 PM (IST)

ਅੰਮ੍ਰਿਤਸਰ (ਬਿਊਰੋ) : ਅੰਮ੍ਰਿਤਸਰ 'ਚ ਦਰਬਾਰ ਸਾਹਿਬ ਦੇ ਸਾਹਮਣੇ ਗੋਲਡਨ ਟੈਂਪਲ ਪਲਾਜ਼ਾ 'ਚ ਬਣਾਇਆ ਵਿਆਖਿਆ ਕੇਂਦਰ ਮੁਰੰਮਤ ਲਈ 24 ਜੁਲਾਈ ਤੋਂ 31 ਜੁਲਾਈ ਤੱਕ ਬੰਦ ਰਹੇਗਾ। ਜਿਸ 'ਚ ਸਿੱਖ ਇਤਿਹਾਸ, ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਬਾਰੇ ਜਾਣਕਾਰੀ ਭਰਪੂਰ ਦਸਤਾਵੇਜ਼ੀ ਫਿਲਮਾਂ ਸ਼ਰਧਾਲੂਆਂ ਨੂੰ ਵਿਖਾਈਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਕਲਚਰ ਐਂਡ ਟੂਰਿਜ਼ਮ ਡਿਵੈਲਪਮੈਂਟ ਅਥਾਰਟੀ ਦੇ ਜਨਰਲ ਮੈਨੇਜਰ ਤਜਿੰਦਰ ਸਿੰਘ ਨੇ ਦੱਸਿਆ ਕਿ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਸਕੱਤਰ ਵਲੋਂ ਪਲਾਜ਼ੇ ਦੀ ਤਕਨੀਕੀ ਮੁਰੰਮਤ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਨੂੰ ਧਿਆਨ 'ਟ ਰੱਖਦਿਆਂ ਇਹ ਪਲਾਜ਼ਾ ਇਕ ਹਫਤੇ ਲਈ ਬੰਦ ਕੀਤਾ ਜਾ ਰਿਹਾ। 31 ਜੁਲਾਈ ਤੋਂ ਬਾਅਦ ਵਿਆਖਿਆ ਕੇਂਦਰ ਆਮ ਵਾਂਗ ਸੰਗਲ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਆਖਿਆ ਕੇਂਦਰ ਤਕਨੀਕੀ ਮੁਰੰਮਤ ਲਈ ਸਾਲ 'ਚ ਦੋ ਵਾਰ ਹਫਤੇ ਲਈ ਬੰਦ ਕੀਤਾ ਜਾਂਦਾ ਹੈ।