ਵਿਦੇਸ਼ ਗਏ ਵਿਅਕਤੀ ਦਾ ਬਣਿਆ ਨਕਲੀ ਲਾਈਸੈਂਸ, ਟ੍ਰਾਸਪੋਰਟ ਵਿਭਾਗ ਸਵਾਲਾਂ ਦੇ ਘੇਰੇ ''ਚ

Monday, Feb 11, 2019 - 01:45 PM (IST)

ਵਿਦੇਸ਼ ਗਏ ਵਿਅਕਤੀ ਦਾ ਬਣਿਆ ਨਕਲੀ ਲਾਈਸੈਂਸ, ਟ੍ਰਾਸਪੋਰਟ ਵਿਭਾਗ ਸਵਾਲਾਂ ਦੇ ਘੇਰੇ ''ਚ

ਅੰਮ੍ਰਿਤਸਰ (ਸੁਮਿਤ ਖੰਨਾ) : ਟ੍ਰਾਸਪੋਰਟ ਵਿਭਾਗ 'ਚ ਨਕਲੀ ਲਾਈਸੈਂਸ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਖੁਲਾਸਾ ਕਾਂਗਰਸੀ ਨੇਤਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰਮਿਤ ਮਹਾਜਨ ਨਾਂ ਦਾ ਨੌਜਵਾਨ ਜੋ ਕਿ 31 ਅਗਸਤ 2018 ਨੂੰ ਕੈਨੇਡਾ ਚਲਾ ਗਿਆ ਸੀ ਪਰ ਉਸ ਦਾ ਡਰਾਈਵਿੰਗ ਲਾਈਸੈਂਸ ਅੰਮ੍ਰਿਤਸਰ ਦੇ ਡੀ.ਟੀ.ਓ. ਵਿਭਾਗ 'ਚ 2 ਸਤੰਬਰ 2018 ਨੂੰ ਕਿਵੇਂ ਬਣ ਸਕਦਾ ਹੈ। ਇਥੋਂ ਤੱਕ ਕਿ ਕਾਗਜ਼ਾਂ 'ਚ ਵੀ ਸਾਫ ਲਿਖਿਆ ਹੋਇਆ ਹੈ ਕਿ ਉਕਤ ਵਿਅਕਤੀ ਡਰਾਈਵਿੰਗ ਲਾਈਸੈਂਸ ਵਾਲਾ ਟੈਸਟ ਪਾਸ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਕਲੀ ਲਾਈਸੈਂਸ ਨਾਲ ਅਪਰਾਧੀਆਂ ਨੂੰ ਵੀ ਫਾਇਦਾ ਮਿਲੇਗਾ। 

ਇਸ ਮਾਮਲੇ ਸਬੰਧੀ ਜਦੋਂ ਵਿਭਾਗ ਦੇ ਆਰ.ਟੀ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ 'ਤੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਜਦੋਂ ਇਹ ਮਾਮਲਾ ਜ਼ਿਲੇ ਦੇ ਡੀ.ਸੀ. ਸਾਹਮਣੇ ਰੱਖਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਉਹ ਜਾਂਚ ਕਰਵਾਉਣਗੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। 


author

Baljeet Kaur

Content Editor

Related News